ਪੀ. ਜੀ. ਆਈ. ਅੰਮ੍ਰਿਤ ਫਾਰਮੇਸੀ ਨੇ ਹਾਸਪਿਟਲ ਸਪਲਾਈ ਵਾਲੀ ਦਵਾਈ ਮਹਿੰਗੇ ਰੇਟ ''ਤੇ ਵੇਚੀ

Tuesday, Sep 12, 2017 - 12:11 PM (IST)

ਪੀ. ਜੀ. ਆਈ. ਅੰਮ੍ਰਿਤ ਫਾਰਮੇਸੀ ਨੇ ਹਾਸਪਿਟਲ ਸਪਲਾਈ ਵਾਲੀ ਦਵਾਈ ਮਹਿੰਗੇ ਰੇਟ ''ਤੇ ਵੇਚੀ

ਚੰਡੀਗੜ੍ਹ (ਅਰਚਨਾ ਸੇਠੀ) : ਪੀ. ਜੀ. ਆਈ. ਦੇ ਅੰਮ੍ਰਿਤ ਫਾਰਮੇਸੀ ਸਟੋਰ ਦੇ ਨਾਲ ਫਿਰ ਇਕ ਨਵਾਂ ਵਿਵਾਦ ਜੁੜ ਗਿਆ ਹੈ। ਐਡਵਾਂਸ ਆਈ ਸੈਂਟਰ ਦੇ ਅੰਮ੍ਰਿਤ ਫਾਰਮੇਸੀ ਸਟੋਰ ਦੁਆਰਾ ਹਸਪਤਾਲ ਵਿਖੇ ਸਪਲਾਈ ਮਾਰਕ ਵਾਲੀ ਦਵਾਈ ਵੇਚੇ ਜਾਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਦਵਾਈ ਦੀ ਸੇਲ ਦੇ ਵਿਰੋਧ ਵਿਚ ਹਿਊਮਨ ਰਾਈਟ ਪ੍ਰੋਟੈਕਸ਼ਨ ਫਰੰਟ ਨੇ ਆਵਾਜ਼ ਚੁੱਕੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸੈਕਟਰ-29 ਦਾ ਇਕ ਕੈਮਿਸਟ ਹਸਪਤਾਲ ਸਪਲਾਈ ਵਾਲੀ ਦਵਾਈ ਵੇਚਦਾ ਫੜਿਆ ਗਿਆ ਸੀ। ਹਸਪਤਾਲ ਸਪਲਾਈ ਵਾਲੀ ਦਵਾਈ ਵਿਕਣ ਦਾ ਦੂਸਰਾ ਮਾਮਲਾ ਸਾਹਮਣੇ ਆ ਗਿਆ ਹੈ। ਜਾਂਚ ਵਿਚ ਇਹ ਤਾਂ ਸਾਫ ਹੋ ਗਿਆ ਹੈ ਕਿ ਇਹ ਦਵਾਈ ਪੀ. ਜੀ. ਆਈ. ਦੇ ਵਾਰਡ ਵਿਚ ਭਰਤੀ ਮਰੀਜ਼ਾਂ ਨੂੰ ਸਪਲਾਈ ਕਰਨ ਲਈ ਨਹੀਂ ਖਰੀਦੀ ਗਈ ਸੀ ਅਤੇ ਦਵਾਈ ਦਾ ਪੀ. ਜੀ. ਆਈ. ਦੀ ਸਪਲਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 
ਹਿਊਮਨ ਰਾਈਟ ਪ੍ਰੋਟੈਕਸ਼ਨ ਫਰੰਟ ਨੇ ਚੰਡੀਗੜ੍ਹ ਦੇ ਹੈਲਥ ਸੈਕਟਰੀ ਅਨੁਰਾਗ ਅਗਰਵਾਲ, ਚੰਡੀਗੜ੍ਹ ਦੇ ਡਾਇਰੈਕਟਰ ਹੈਲਥ ਸਰਵਿਸ ਪ੍ਰੋ. ਰਾਕੇਸ਼ ਕਸ਼ਯਪ ਅਤੇ ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤ ਰਾਮ ਨੂੰ ਇਕ ਸ਼ਿਕਾਇਤ ਕੀਤੀ ਹੈ ਕਿ ਦਵਾਈ ਦੇ ਉਪਰ ਸਾਫ-ਸਾਫ ਲਿਖਿਆ ਹੈ ਕਿ 'ਫਾਰ ਹਸਪਤਾਲ ਸਪਲਾਈ ਓਨਲੀ'। ਫਰੰਟ ਨੇ ਕਿਹਾ ਕਿ ਅਜਿਹੀ ਦਵਾਈ ਜਿਸ 'ਤੇ ਲਿਖਿਆ ਜਾਂਦਾ ਹੈ ਕਿ 'ਫਾਰ ਹਸਪਤਾਲ ਸਪਲਾਈ ਓਨਲੀ' ਉਹ ਸਿਰਫ ਹਸਪਤਾਲ ਦੇ ਅੰਦਰ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਹੁੰਦੀ ਹੈ ਅਤੇ ਅਜਿਹੀ ਦਵਾਈ ਨੂੰ ਕੈਮਿਸਟ ਨਹੀਂ ਵੇਚ ਸਕਦੇ। ਜਾਂਚ ਹੋਣੀ ਚਾਹੀਦੀ ਹੈ ਕਿ ਹਸਪਤਾਲ ਸਪਲਾਈ ਵਾਲੀ ਦਵਾਈ ਪੀ. ਜੀ. ਆਈ. ਦੀ ਕੈਮਿਸਟ ਸ਼ਾਪ 'ਚ ਕਿਵੇਂ ਪਹੁੰਚੀ ਹੈ ਜੇਕਰ ਇਹ ਦਵਾਈ ਨਿਯਮਾਂ ਦੇ ਅੰਤਰਗਤ ਖਰੀਦੀ ਗਈ ਹੈ ਤਾਂ ਰਿਕਾਰਡ ਦਿਖਾਇਆ ਜਾਵੇ ਅਤੇ ਇਹ ਵੀ ਦੱਸਿਆ ਕਿ ਦਵਾਈ 'ਤੇ ਸਿਰਫ 10 ਪ੍ਰਤੀਸ਼ਤ ਡਿਸਕਾਊਂਟ ਕਿਉਂ ਦਿੱਤਾ ਗਿਆ ਹੈ, ਜਦੋਂਕਿ ਪੀ. ਜੀ. ਆਈ. ਦੇ ਅੰਦਰਲੀਆਂ ਕੈਮਿਸਟ ਸ਼ਾਪਸ 15 ਅਤੇ ਸਰਜੀਕਲ 'ਤੇ 30 ਫੀਸਦੀ ਡਿਸਕਾਊਂਟ ਦਿੰਦੀਆਂ ਹਨ।


Related News