ਪੈਟਰੋਲ ਪੰਪ ਦੇ ਮੈਨੇਜਰ ਨੇ ਕੀਤਾ ਲੱਖਾਂ ਰੁਪਏ ਦਾ ਗਬਨ, ਕੇਸ ਦਰਜ
Monday, Nov 20, 2017 - 01:13 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਪੈਟਰੋਲ ਪੰਪ ਦੇ ਮੈਨੇਜਰ/ਕੈਸ਼ੀਅਰ 'ਤੇ ਲੱਖਾਂ ਰੁਪਏ ਗਬਨ ਕਰਨ ਦੇ ਦੋਸ਼ 'ਚ ਥਾਣਾ ਸਦਰ ਬਰਨਾਲਾ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਦੇ ਐੱਸ. ਐੱਚ. ਓ. ਗੌਰਵਵੰਸ਼ ਨੇ ਦੱਸਿਆ ਕਿ ਚਰਨਜੀਤ ਸਿੰਘ ਖੱਟੜਾ ਵਾਸੀ ਹਿੰਦ ਮੋਟਰਜ਼ ਬਰਨਾਲਾ ਨੇ ਇਕ ਦਰਖਾਸਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ ਕਿ ਉਸਦਾ ਪੈਟਰੋਲ ਪੰਪ ਹਿੰਦ ਮੋਟਰਜ਼ ਜੋਧਪੁਰ ਪਿੰਡ 'ਚ ਹੈ। ਕੁਲਵਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਗਲੀ ਨੰਬਰ 2 ਸੇਖਾ ਰੋਡ ਬਰਨਾਲਾ ਬਤੌਰ ਮੈਨੇਜਰ/ਕੈਸ਼ੀਅਰ ਉਥੇ ਕੰਮ ਕਰਦਾ ਸੀ, ਜਿਸ ਨੇ ਪੈਟਰੋਲ ਪੰਪ ਦੇ 16,28,760 ਰੁਪਏ ਗਬਨ ਕਰ ਲਏ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।