ਪੈਟਰੋਲ ਪੰਪਾਂ ''ਤੇ 100 ਦੀ ਬਜਾਏ 90 ਤੇ 105 ਰੁਪਏ ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰਣ

04/12/2024 4:51:50 PM

ਬਨੂੜ (ਗੁਰਪਾਲ) : ਪੈਟਰੋਲ ਪੰਪ 'ਤੇ ਅਕਸਰ ਲੋਕ ਆਪਣੇ ਵਹੀਕਲ 'ਚ ਤੇਲ ਪਵਾਉਣ ਲਈ 100 ਰੁਪਏ, 200 ਰੁਪਏ ਜਾਂ ਇਕ ਲਿਟਰ ਦੇ ਹਿਸਾਬ ਨਾਲ ਭੁਗਤਾਨ ਕਰਦੇ ਸਨ। ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਇਸ ਰੁਝਾਨ 'ਚ ਨਵਾਂ ਬਦਲਾਅ ਆਇਆ ਹੈ ਜਿਸ 'ਚ ਹੁਣ ਲੋਕਾਂ ਨੂੰ ਪੈਟਰੋਲ ਪੰਪਾਂ 'ਤੇ ਖਾਸ ਕਰ ਦੋ ਪਹੀਆ ਵਹੀਕਲਾ 'ਚ ਨਵੇਂ ਤਰੀਕੇ ਨਾਲ ਪੈਟਰੋਲ ਪਵਾਉਂਦੇ ਦੇਖਿਆ ਜਾਂਦਾ ਹੈ। ਜਿਵੇਂ 100 ਰੁਪਏ ਦਾ ਤੇਲ ਪਵਾਉਣ ਵਾਲਾ ਵਿਅਕਤੀ ਹੁਣ 100 ਰੁਪਏ ਦੀ ਬਜਾਏ 110 ਜਾਂ 90 ਰੁਪਏ ਦਾ ਤੇਲ ਪਾਉਣ ਦੀ ਮੰਗ ਕਰਦਾ ਹੈ। ਅਕਸਰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕਈ ਲੋਕ ਤਾਂ 160, 170 ਜਾਂ 205 ਰੁਪਏ ਦਾ ਵੀ ਤੇਲ ਪਾਉਣ ਦੀ ਮੰਗ ਕਰਦੇ ਹਨ। ਦੇਖਣ 'ਚ ਆਇਆ ਹੈ ਕਿ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਵੱਲੋਂ ਅਕਸਰ ਪੋਸਟਾਂ ਪਾ ਕੇ ਕਿਹਾ ਜਾਂਦਾ ਹੈ ਕੇ ਪੈਟਰੋਲ ਪਵਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ 50,100, 200 ਰੁਪਏ ਅੱਧੀ ਬੱਝੀ ਰਕਮ ਦੇ ਮੁਤਾਬਿਕ ਤੇ ਨਾ ਪਵਾਇਆ ਜਾਵੇ। 

ਇਹ ਵੀ ਪੜ੍ਹੋ : ਸਕੂਲ 'ਚ ਹੀ ਨੌਜਵਾਨ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਸਭ ਦੇ ਉੱਡੇ ਹੋਸ਼

ਇਹ ਪ੍ਰਚਾਰ ਵੀ ਹੋ ਰਿਹਾ ਹੈ ਕਿ ਪੈਟਰੋਲ ਪੰਪਾਂ 'ਤੇ ਅਜਿਹੇ ਲੋਕ ਬੈਠੇ ਹਨ ਜਿਨ੍ਹਾਂ ਨੇ ਇਨ੍ਹਾਂ ਅੰਕੜਿਆਂ ਮੁਤਾਬਕ ਮਸ਼ੀਨਾਂ 'ਚ ਸੈਟਿੰਗ ਕੀਤੀ ਹੋਈ ਹੈ। ਜਿਸ ਕਾਰਨ ਤੇਲ ਘੱਟ ਪੈਣ ਦਾ ਖਦਸ਼ਾ ਹੈ ਭਾਵੇਂ ਇਸ ਮਾਮਲੇ 'ਚ ਕੋਈ ਵਿਗਿਆਨਿਕ ਅਧਾਰ ਦਿਖਾਈ ਨਹੀਂ ਦਿੰਦਾ ਪਰ ਖਪਤਕਾਰ ਇਸ ਭਰਮ ਦਾ ਸ਼ਿਕਾਰ ਹੋ ਰਹੇ ਹਨ ਕਿ ਸ਼ਾਇਦ ਨਵੇਂ ਤਰੀਕੇ ਨਾਲ ਪੈਟਰੋਲ ਖਰੀਦਣ 'ਤੇ ਕੁਝ ਬਚਤ ਹੋ ਸਕਦੀ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਬੋਤਲ ਜਾਂ ਲੈ ਕੇ ਪੈਟਰੋਲ ਪੰਪ 'ਤੇ ਜਾਂਦਾ ਹੈ ਤਾਂ ਪੰਪ ਵਾਲੇ ਉਸਨੂੰ ਤੇਲ ਨਹੀਂ ਦਿੰਦੇ। ਇਸ ਸਬੰਧੀ ਕਈ ਪੈਟਰੋਲ ਪੰਪਾਂ ਮਾਲਕਾਂ ਜਾਂ ਸੇਲਜਮੈਨਾਂ ਨੂੰ ਪੁੱਛਣ 'ਤੇ ਉਹ ਇਹ ਕਾਰਨ ਦੱਸਦੇ ਹਨ ਕਿ ਜੇਕਰ ਕੋਈ ਵਿਅਕਤੀ ਪੈਮਾਨੇ ਜਾਂ ਬੋਤਲ 'ਚ ਤੇਲ ਮੰਗਦਾ ਹੈ ਤਾਂ ਉਸ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਕਿਤੇ ਅੱਗ ਲੱਗਣ ਦਾ ਖਤਰਾ ਹੁੰਦਾ ਹੈ ਉੱਥੇ ਦੂਜੇ ਪਾਸੇ ਕਈ ਸਮਝਦਾਰ ਖਪਤਕਾਰਾਂ ਦਾ ਤਰਕ ਹੈ ਕਿ ਪੈਟਰੋਲ ਪੰਪ ਵਾਲੇ ਬੋਤਲ ਜਿਹਾ ਪੈਮਾਨੇ 'ਚ ਤੇਲ ਇਸ ਲਈ ਨਹੀਂ ਦਿੰਦੇ ਕਿਉਂਕਿ ਇਸ 'ਚ ਤੇਲ ਦੇ ਸਹੀ ਮਾਪ ਦਾ ਪਤਾ ਲੱਗ ਜਾਂਦਾ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਪੈਟਰੋਲ ਦੀ ਦੁਰਵਰਤੋ ਕਰਨੀ ਚਾਹੁੰਦਾ ਹੈ ਤਾਂ ਉਹ ਵਿਅਕਤੀ ਪੈਟਰੋਲ ਪੰਪ ਤੋਂ ਆਪਣੇ ਸਕੂਟਰ ਜਾਂ ਮੋਟਰਸਾਈਕਲ ਦੀ ਟੈਂਕੀ 'ਚ ਤੇਲ ਪਵਾਉਣ ਤੋਂ ਬਾਅਦ 'ਚ ਪਾਈਪ ਰਾਹੀ ਵੀ ਬਾਹਰ ਕੱਢ ਸਕਦਾ ਹੈ। ਪੈਟਰੋਲ ਪੰਪ ਮਾਲਕ ਇਹ ਬਹਾਨਾ ਸਿਰਫ ਇਸ ਲਈ ਬਣਾਉਂਦੇ ਹਨ ਕਿ ਜਦੋਂ ਟੈਂਕੀ 'ਚ ਬੱਚਿਆਂ ਤੇਲ ਅਤੇ ਪੈਟਰੋਲ ਪੰਪ ਤੋਂ ਪਵਾਇਆ ਤੇ ਆਪਸ 'ਚ ਮਿਲ ਜਾਂਦਾ ਹੈ ਤਾਂ ਇਹ ਪਤਾ ਨਹੀਂ ਲੱਗ ਸਕਦਾ ਕਿ ਟੈਂਕੀ 'ਚ ਪਹਿਲਾਂ ਕਿੰਨਾ ਪੈਟਰੋਲ ਭਰਿਆ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਪੈਟਰੋਲ ਪੰਪਾਂ ਦੇ ਸੇਲਜਮੈਨ ਵੀ ਹਨ ਦੁਚਿੱਤੀ ’ਚ

ਪੈਟਰੋਲ ਦੀ ਇਸ ਤਰ੍ਹਾਂ ਦੀ ਮੰਗ ਕਾਰਨ ਪੈਟਰੋਲ ਪੰਪਾਂ ਦੇ ਸੇਲਜਮੈਨ ਵੀ ਦੁਚਿੱਤੀ 'ਚ ਹਨ। ਜੇਕਰ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਅਜਿਹੀ ਕੋਈ ਗਲਤੀ ਹੋ ਸਕਦੀ ਹੈ ਤਾਂ ਇਸ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਉਨ੍ਹਾਂ ਦਾ ਕੰਮ ਤਾਂ ਮੀਟਰ ਰੀਡਿੰਗ ਦੇਖ ਕੇ ਤੇਲ ਪਾਉਣਾ ਹੈ। ਸੈਲਜਮਾਨਾ ਦਾ ਇਸ ਮੁੱਦੇ 'ਤੇ ਠੋਸ ਜਵਾਬ ਨਾ ਦੇਣਾ ਵੀ ਗਾਹਕਾਂ ਨੂੰ ਹੋਰ ਸ਼ੰਕੇ ਪਾ ਦਿੰਦਾ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਬਿਆਨ 'ਤੇ ਭੜਕੀ ਮਲੂਕਾ ਦੀ ਨੂੰਹ, ਮੁੱਖ ਮੰਤਰੀ ਨੂੰ ਵੀ ਦਿੱਤਾ ਮੋੜਵਾਂ ਜਵਾਬ

ਕੀ ਕਹਿੰਦੇ ਹਨ ਪੈਟਰੋਲ ਪੰਪਾਂ ਦੇ ਮਾਲਕ?

ਇਸ ਸਬੰਧੀ ਕਈ ਪੈਟਰੋਲ ਪੰਪ ਮਾਲਕਾਂ ਨੂੰ ਪੁੱਛਣ 'ਤੇ ਉਨ੍ਹਾਂ ਦਾ ਸਾਫ-ਸਾਫ ਕਹਿਣਾ ਹੈ ਕਿ ਮਸ਼ੀਨਾਂ 'ਚ ਅਜਿਹੀ ਕੋਈ ਸੈਟਿੰਗ ਨਹੀਂ ਹੈ ਇਹ ਤਾਂ ਕੁਝ ਸ਼ਰਾਰਤੀ ਲੋਕ ਆਪਣੇ ਹਿੱਤਾਂ ਲਈ ਪੈਟਰੋਲ ਪੰਪਾਂ ਵਿਰੁੱਧ ਅਜਿਹੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਜਦੋਂ ਕਿ ਕੋਈ ਵੀ ਵਿਅਕਤੀ ਕਿਸੇ ਸਮੇਂ ਵੀ ਪੈਟਰੋਲ ਦੀ ਜਾਂਚ ਕਰ ਸਕਦਾ ਹੈ। ਪੰਜ ਲਿਟਰ ਦਾ ਪੈਮਾਨਾ ਹਰ ਪੰਪ 'ਤੇ ਉਪਲੱਬਧ ਹੈ।

ਇਹ ਵੀ ਪੜ੍ਹੋ  : ਭੰਗੜੇ ਦੌਰਾਨ ਸਟੇਜ 'ਤੇ ਪੱਗ ਲਾਹ ਕੇ ਰੱਖਣ ਵਾਲੇ ਨੌਜਵਾਨ ਨੇ ਗੁਰੂ ਸਾਹਿਬ ਅੱਗੇ ਮੰਗੀ ਮੁਆਫ਼ੀ

 


Gurminder Singh

Content Editor

Related News