ਪੈਟਰੋਲ ਛਿੜਕ ਕੇ ਆਪਣੇ ਹੀ ਘਰ ਨੂੰ ਲਾਈ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ

Saturday, Sep 12, 2020 - 06:13 PM (IST)

ਪੈਟਰੋਲ ਛਿੜਕ ਕੇ ਆਪਣੇ ਹੀ ਘਰ ਨੂੰ ਲਾਈ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ

ਦੋਦਾ (ਲਖਵੀਰ ਸ਼ਰਮਾ) : ਬੀਤੀ ਰਾਤ ਪਿੰਡ ਭਲਾਈਆਣਾ ਦੇ ਇਕ ਵਿਅਕਤੀ ਬਿੱਟੂ ਸਿੰਘ ਪੁੱਤਰ ਹਰੀ ਸਿੰਘ ਵੱਲੋਂ ਆਪਣੇ ਹੀ ਘਰ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਕੇ ਸਾੜ ਦੇਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਉਕਤ ਬਿੱਟੂ ਸਿੰਘ ਦੀ ਪਤਨੀ ਰਾਜਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਕੋਈ ਕੰਮ ਨਹੀਂ ਕਰਦਾ। ਹਰ ਸਮੇਂ ਵਿਹਲਾ ਘਰ ਪਿਆ ਸ਼ਰਾਬ ਪੀਣ ਲਈ ਪੈਸੇ ਦੀ ਮੰਗ ਕਰਦਾ ਰਹਿੰਦਾ। ਉਨ੍ਹਾਂ ਦੱਸਿਆ ਕਿ ਉਹ ਗਰੀਬ ਹੋਣ ਕਾਰਣ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣਾ ਅਤੇ ਆਪਣੀ ਲੜਕੀ ਦਾ ਢਿੱਡ ਭਰ ਰਹੀ ਹੈ ਪਰ ਉਸ ਦਾ ਪਤੀ ਸ਼ਰਾਬ ਲਈ ਪੈਸੇ ਨਾ ਦੇਣ 'ਤੇ ਬੀਤੀ ਰਾਤ ਉਸ ਦੇ ਪਤੀ ਨੇ ਘਰ ਅੰਦਰ ਪਏ ਸਾਰੇ ਸਾਮਾਨ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ, ਜਿਸ ਨਾਲ ਘਰ ਅੰਦਰ ਪਿਆ ਸਾਰਾ ਸਾਮਾਨ ਪੇਟੀ, ਬੈੱਡ, ਕੱਪੜੇ, ਭਾਂਡੇ ਅਤੇ ਹੋਰ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਅਤੇ ਉਨ੍ਹਾਂ ਦੀ ਲੜਕੀ ਨੂੰ ਵੀ ਅੱਗ ਦੇ ਹਵਾਲੇ ਕਰਨਾ ਚਾਹੁੰਦਾ ਸੀ ਪਰ ਉਨ੍ਹਾਂ ਭੱਜ ਕੇ ਗੁਆਂਢੀਆਂ ਦੇ ਘਰ ਵੜ੍ਹ ਕੇ ਜਾਨ ਬਚਾਈ।

ਉਕਤ ਰਾਜਪਾਲ ਕੌਰ ਨੇ ਦੱਸਿਆ ਕਿ ਘਰ ਨੂੰ ਅੱਗ ਲੱਗਣ ਅਤੇ ਉਨ੍ਹਾਂ ਦੀਆਂ ਚੀਕਾਂ ਸੁਣ ਆਂਢ-ਗੁਆਂਢ ਨੇ ਇੱਕਠੇ ਹੋ ਕੇ ਅੱਗ ਬੁਝਾਈ ਪਰ ਜਦ ਤੱਕ ਅੱਗ ਬੁਝਾਈ ਗਈ ਘਰ ਦਾ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਚੁੱਕਾ ਸੀ। ਜਿਸ ਦੀ ਉਨ੍ਹਾਂ ਵੱਲੋਂ ਤੁਰੰਤ ਸੂਚਨਾ ਪੁਲਸ ਥਾਣਾ ਕੋਟਭਾਈ ਨੂੰ ਦਿੱਤੀ ਗਈ। ਪੁਲਸ ਪਾਰਟੀ ਵੱਲੋਂ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਕੀ ਕਹਿਣਾ ਪੁਲਿਸ ਅਧਿਕਾਰੀ ਦਾ
ਇਸ ਸਬੰਧੀ ਜਦੋਂ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਅੰਗਰੇਜ਼ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਦੋਸ਼ੀ ਬਿੱਟੂ ਸਿੰਘ ਪੁੱਤਰ ਹਰੀ ਸਿੰਘ ਵਾਸੀ ਭਲਾਈਆਣਾ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


author

Gurminder Singh

Content Editor

Related News