ਪੈਟਰੋਲ-ਡੀਜ਼ਲ ਦੇ ਭਾਅ ਘਟੇ ਪਰ ਬੱਸਾਂ ਦਾ ਕਿਰਾਇਆ ਜਿਉਂ ਦਾ ਤਿਉਂ

01/05/2019 6:13:02 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਜਦ ਵੀ ਤੇਲ ਕੰਪਨੀਆਂ ਵੱਲੋਂ ਡੀਜ਼ਲ ਦੇ ਭਾਅ ਵਿਚ ਦੋ ਜਾਂ ਚਾਰ ਰੁਪਏ ਪ੍ਰਤੀ ਲਿਟਰ ਵਾਧਾ ਕੀਤਾ ਜਾਂਦਾ ਹੈ ਤਾਂ ਉਸੇ ਵੇਲੇ ਸੂਬੇ ਭਰ ਵਿਚ ਬੱਸਾਂ ਵਾਲੇ ਇਹ ਮੰਗ ਕਰਨ ਲੱਗ ਪੈਂਦੇ ਹਨ ਕਿ ਸਾਨੂੰ ਘਾਟਾ ਪੈ ਰਿਹਾ ਹੈ ਅਤੇ ਸਰਕਾਰ ਤੇ ਟਰਾਂਸਪੋਰਟ ਵਿਭਾਗ ਬੱਸਾਂ ਦੇ ਕਿਰਾਏ 'ਚ ਵਾਧਾ ਕਰੇ ਤੇ ਫਿਰ ਸਵਾਰੀਆਂ ਨੂੰ ਬੱਸ ਵਿਚ ਸਫ਼ਰ ਕਰਦਿਆਂ ਉਸ ਵੇਲੇ ਹੀ ਟਿਕਟ ਕਟਾਉਣ ਸਮੇਂ ਕੰਡਕਟਰ ਦੇ ਕੋਲੋ ਹੀ ਪਤਾ ਲੱਗਦਾ ਹੈ ਕਿ ਭਾਈ ਰਾਤ ਬੱਸਾਂ ਦਾ ਕਿਰਾਇਆ ਹੋਰ ਵਧਾਅ ਦਿੱਤਾ ਗਿਆ ਹੈ ਤੇ ਹੁਣ ਹੋਰ ਪੈਸੇ ਟਿਕਟ ਕਟਾਉਣ ਲਈ ਲੱਗਣਗੇ। ਦੂਜੇ ਪਾਸੇ ਜਦੋਂ ਡੀਜ਼ਲ ਦਾ ਭਾਅ ਘੱਟ ਜਾਂਦਾ ਹੈ ਤਾਂ ਫਿਰ ਵੀ ਬੱਸਾਂ ਵਾਲੇ ਕਦੇ ਵੀ ਨਹੀਂ ਕਹਿੰਦੇ ਕਿ ਹੁਣ ਤੇਲ ਸਸਤਾ ਹੋ ਗਿਆ ਹੈ ਤੇ ਬੱਸਾਂ ਦਾ ਕਿਰਾਇਆ ਘਟਾਇਆ ਜਾਵੇ। 
ਮਿਲੀ ਜਾਣਕਾਰੀ ਅਨੁਸਾਰ ਤੇਲ ਕੰਪਨੀਆਂ ਨੇ ਡੀਜ਼ਲ ਦਾ ਭਾਅ ਪ੍ਰਤੀ ਲਿਟਰ ਹੁਣ ਕਰੀਬ 13 ਰੁਪਏ ਘੱਟ ਕਰ ਦਿੱਤਾ ਹੈ। ਦੋ ਮਹੀਨੇ ਪਹਿਲਾਂ ਡੀਜ਼ਲ ਪ੍ਰਤੀ ਲਿਟਰ ਪੈਟਰੋਲ ਪੰਪਾਂ ਤੋਂ 75 ਰੁਪਏ ਮਿਲਦਾ ਸੀ ਪਰ ਹੁਣ 62-63 ਰੁਪਏ ਲਿਟਰ ਹੋ ਗਿਆ ਹੈ ਪਰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਬਿਲਕੁਲ ਚੁੱਪ ਹੈ ਅਤੇ ਹੁਣ ਬੱਸਾਂ ਦਾ ਕਿਰਾਇਆ ਘਟਾਉÎਣ ਦਾ ਕੋਈ ਨਾਮ ਵੀ ਨਹੀਂ ਲੈ ਰਿਹਾ। ਜਦਕਿ ਬੱਸਾਂ ਤੇ ਸਫ਼ਰ ਕਰਨ ਵਾਲੇ ਲੋਕ ਨਿਰਾਸ਼ ਹਨ ਤੇ ਉਹਨਾਂ ਦੀ ਇਹ ਮੰਗ ਹੈ ਕਿ ਸਰਕਾਰ ਅਤੇ ਸਬੰਧਿਤ ਵਿਭਾਗ ਇਸ ਪਾਸੇ ਤੁਰੰਤ ਧਿਆਨ ਦੇਵੇ ਤੇ ਬੱਸਾਂ ਦਾ ਕਿਰਾਇਆ ਘਟਾ ਕੇ ਆਮ ਜਨਤਾ ਨੂੰ ਰਾਹਤ ਦਿਵਾਈ ਜਾਵੇ।


Gurminder Singh

Content Editor

Related News