ਖਤਰਨਾਕ ''ਬਲੂ ਵ੍ਹੇਲ'' ਗੇਮ ਸਬੰਧੀ ਹਾਈਕੋਰਟ ''ਚ ਪਟੀਸ਼ਨ ਦਾਇਰ, ਕੀਤੀ ਖਬਰਾਂ ''ਤੇ ਰੋਕ ਲਾਏ ਜਾਣ ਦੀ ਮੰਗ
Friday, Sep 08, 2017 - 11:25 AM (IST)
ਚੰਡੀਗੜ੍ਹ : 'ਬਲੂ ਵ੍ਹੇਲ' ਗੇਮ ਅਤੇ ਇਸ ਨਾਲ ਜੁੜੀਆਂ ਖਬਰਾਂ 'ਤੇ ਰੋਕ ਲਾਉਣ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ। ਵਕੀਲ ਹਿਤੇਸ਼ ਕਪਲਿਸ਼ ਨੇ ਪਟੀਸ਼ਨ 'ਚ ਕਿਹਾ ਹੈ ਕਿ ਨੌਜਵਾਨ ਤੇਜ਼ੀ ਨਾਲ ਇਸ ਗੇਮ ਵੱਲ ਆਕਰਸ਼ਿਤ ਹੋ ਰਹੇ ਹਨ। ਗੇਮ 'ਚ 50 ਦਿਨਾਂ 'ਚ ਵੱਖ-ਵੱਖ ਟਾਰਗੇਟ ਪੂਰੇ ਕਰਨ ਲਈ ਕਿਹਾ ਜਾਂਦਾ ਹੈ। ਇਸ ਖੇਡ ਨਾਲ ਸੈਂਕੜੇ ਨੌਜਵਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਅਜਿਹੇ 'ਚ ਗੇਮ 'ਤੇ ਰੋਕ ਲਾਈ ਜਾਣੀ ਚਾਹੀਦੀ ਹੈ। ਮੀਡੀਆ 'ਚ ਖਬਰਾਂ ਨਾਲ ਇਸ ਗੇਮ ਪ੍ਰਤੀ ਲੋਕਾਂ 'ਚ ਤੇਜ਼ੀ ਨਾਲ ਰੁਝਾਨ ਵਧਿਆ ਹੈ। ਇਸ ਲਈ ਇਸ ਨਾਲ ਜੁੜੀਆਂ ਖਬਰਾਂ 'ਤੇ ਰੋਕ ਲਾਈ ਜਾਣੀ ਚਾਹੀਦੀ ਹੈ।
