ਪੇਸ਼ਾਵਰ ਦੇ ਜ਼ਿਲ੍ਹਾ ਤੇ ਸ਼ੈਸਨ ਜੱਜ ਭ੍ਰਿਸ਼ਟਾਚਾਰ ਦੇ ਦੋਸ਼ ’ਚ ਨੌਕਰੀ ਤੋਂ ਮੁਅੱਤਲ

02/13/2023 5:01:40 PM

ਗੁਰਦਾਸਪੁਰ/ਪੇਸ਼ਾਵਰ (ਵਿਨੋਦ)-ਪੇਸ਼ਾਵਰ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏ ਜਾਣ ਵਾਲੇ ਪੇਸ਼ਾਵਰ ਦੇ ਜ਼ਿਲ੍ਹਾ ਅਤੇ ਸ਼ੈਸਨ ਜੱਜ ਸਾਈਦ ਅਸਗਰ ਸ਼ਾਹ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ। ਪੇਸ਼ਾਵਰ ਹਾਈਕੋਰਟ ਨੇ ਆਪਣੇ ਆਦੇਸ਼ ’ਚ ਇਹ ਵੀ ਲਿਖਿਆ ਕਿ ਦੋਸ਼ੀ ਤੋਂ 15 ਕਰੋੜ ਰੁਪਏ ਵਸੂਲ ਕੀਤੀ ਜਾਵੇ।

ਇਹ ਵੀ ਪੜ੍ਹੋ : ਨੌਜਵਾਨ ਕਰ ਰਿਹਾ ਸੀ ਵਿਦੇਸ਼ ਜਾਣ ਦੀ ਤਿਆਰੀ, ਕੋਰੀਅਰ ਕੰਪਨੀ ਦੀ ਇਕ ਗ਼ਲਤੀ ਨੇ ਤੋੜ ਦਿੱਤੇ ਸੁਫ਼ਨੇ

ਪੇਸ਼ਾਵਰ ਹਾਈਕੋਰਟ ਦੇ ਰਜਿਸਟਰਾਰ ਈਨਾਮੁਲਾ ਖਾਨ ਵੱਲੋਂ ਅੱਜ ਜਾਰੀ ਆਦੇਸ਼ ’ਚ ਕਿਹਾ ਗਿਆ ਕਿ ਉਕਤ ਜੱਜ ਦੇ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਮਿਲੀ ਸ਼ਿਕਾਇਤਾਂ ਦੇ ਆਧਾਰ ’ਤੇ ਉਕਤ ਅਧਿਕਾਰੀ ਖ਼ਿਲਾਫ਼ ਜਾਂਚ ਦੇ ਬਾਅਦ ਇਹ ਕਾਰਵਾਈ ਕੀਤੀ ਗਈ। ਮੁਅੱਤਲ ਕਰਨ ਦੇ ਨਾਲ ਹੀ ਉਸ ਨੂੰ ਚਾਰਜ਼ਸੀਟ ਵੀ ਸੌਂਪੀ ਗਈ। ਜਾਂਚ ’ਚ ਉਕਤ ਜ਼ਿਲ੍ਹਾ ਤੇ ਸ਼ੈਸਨ ਜੱਜ ਵੱਲੋਂ ਆਪਣੀ ਸਫ਼ਾਈ ਵਿਚ ਦਿੱਤੇ ਗਏ ਜਵਾਬ ਅਤੇ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਸਬੂਤ ਸਹੀਂ ਨਹੀਂ ਪਾਏ ਗਏ, ਜਿਸ ਕਾਰਨ ਉਸ ਨੂੰ ਮੁਅੱਤਲ ਕਰਨਾ ਪਿਆ।

ਇਹ ਵੀ ਪੜ੍ਹੋ : 2600 ਕਰੋੜਾਂ ਦੇ ਬਿੱਲ ਬਕਾਇਆ: ਪ੍ਰੀ-ਪੇਡ ਬਿਜਲੀ ਲਈ ਫੰਡ ਜੁਟਾਉਣਾ ਵਿਭਾਗਾਂ ਲਈ ਚੁਣੌਤੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News