ਸੜਕ ਵਿਚਾਲੇ ਟੋਇਆ ਬਣਿਆ ਜਾਨ ਦਾ ਖੌਅ, ਮੋਟਰਸਾਈਕਲ ਸਵਾਰ ਨਾਲ ਵਾਪਰ ਗਿਆ ਭਾਣਾ (ਵੀਡੀਓ)
Friday, Mar 21, 2025 - 09:50 PM (IST)

ਮੋਗਾ- ਪੰਜਾਬ ਵਿੱਚ ਇਹ ਆਮ ਚਰਚਾ ਹੈ ਕਿ ਮੋਗਾ ਨਗਰ ਨਿਗਮ ਪੰਜਾਬ ਦੀ ਸਭ ਤੋਂ ਅਮੀਰ ਨਗਰ ਨਿਗਮ ਹੈ ਪਰ ਜੇਕਰ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਇੱਥੇ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ, ਕਈ ਸੜਕਾਂ 'ਤੇ ਡੂੰਘੇ ਟੋਏ ਹਨ ਅਤੇ ਇਨ੍ਹਾਂ ਟੋਇਆਂ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ।
ਮੋਗਾ ਦੇ ਸ਼ਿੰਖਾ ਚੌਕ ਨੇੜੇ ਸੜਕ ਦੇ ਵਿਚਕਾਰ ਇੱਕ ਡੂੰਘਾ ਟੋਆ ਪੈ ਗਿਆ ਹੈ ਅਤੇ ਪੈਦਲ ਚੱਲਣ ਵਾਲਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਨੌਜਵਾਨ ਜੋ ਮੋਟਰਸਾਈਕਲ 'ਤੇ ਆ ਰਿਹਾ ਸੀ ਸਿੱਧਾ ਟੋਏ ਵਿੱਚ ਡਿੱਗ ਪਿਆ ਅਤੇ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ। ਤਸਵੀਰ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਕਾਰ ਟੋਏ ਉੱਤੋਂ ਲੰਘਦੀ ਹੈ ਅਤੇ ਉਸਦੇ ਪਿੱਛੇ ਆ ਰਿਹਾ ਮੋਟਰਸਾਈਕਲ ਟੋਏ ਵਿੱਚ ਡਿੱਗ ਜਾਂਦਾ ਹੈ।
ਉਥੇ ਹੀ ਦੁਕਾਨਦਾਰਾਂ ਨੇ ਕਿਹਾ ਕਿ ਇਹ ਸਿਰਫ਼ ਮੁੱਖ ਬਾਜ਼ਾਰ ਦੀ ਗੱਲ ਨਹੀਂ, ਪੂਰੇ ਸ਼ਹਿਰ ਵਿੱਚ ਸੜਕਾਂ 'ਤੇ ਟੋਏ ਹਨ ਇਨ੍ਹਾਂ ਟੋਇਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਨਗਰ ਨਿਗਮ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਬੀਤੀ ਸ਼ਾਮ ਵੀ ਇੱਥੇ ਇੱਕ ਮੋਟਰਸਾਈਕਲ ਟੋਏ ਵਿੱਚ ਡਿੱਗ ਗਿਆ ਅਤੇ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ।
ਉਥੇ ਹੀ ਮੋਗਾ ਨਗਰ ਨਿਗਮ ਦੇ ਮੇਅਰ ਨੇ ਕਿਹਾ ਕਿ ਸਾਨੂੰ ਇਸ ਬਾਰੇ ਮੀਡੀਆ ਰਾਹੀਂ ਪਤਾ ਲੱਗਾ ਅਤੇ ਮੈਂ ਅਧਿਕਾਰੀਆਂ ਸਮੇਤ ਮੌਕੇ 'ਤੇ ਪਹੁੰਚ ਗਿਆ ਹਾਂ ਟੋਏ ਭਰਵਾ ਰਿਹਾ ਹਾਂ।