ਭਰਾ-ਭਰਜਾਈ ਦੀ ਲੜਾਈ ਛੁਡਵਾਉਣ ਗਿਆ ਸੀ ਦਿਓਰ, ਫ਼ਿਰ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼

Wednesday, Jul 31, 2024 - 03:00 PM (IST)

ਸੰਗਰੂਰ: ਪਿੰਡ ਕਲੌਦੀ ਵਿਚ ਇਕ ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰਜੀਵਨ ਸਿੰਘ ਦੀ ਪਤਨੀ ਨੇ ਦੋਸ਼ ਲਾਇਆ ਕਿ ਜਦੋਂ ਗੁਰਜੀਵਨ ਨੇ ਆਪਣੇ ਭਰਾ ਨਾਲ ਝਗੜਾ ਕਰ ਰਹੀ ਭਰਜਾਈ ਅਤੇ ਉਸ ਦੀ ਮਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਉਸ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ। ਇਸ ਬੇਇੱਜ਼ਤੀ ਨਾ ਸਹਾਰਦਿਆਂ ਗੁਰਜੀਵਨ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। 

ਇਹ ਖ਼ਬਰ ਵੀ ਪੜ੍ਹੋ - ਗਲਾਸ ਧੋਤੇ ਬਿਨਾਂ ਪਾਣੀ ਪੀਣ ਨਾਲ ਚਲੀ ਗਈ ਵਿਅਕਤੀ ਦੀ ਜਾਨ! ਹੈਰਾਨ ਕਰੇਗਾ ਪੂਰਾ ਮਾਮਲਾ

ਪਿੰਡ ਕਲੌਦੀ ਦੀ ਰਹਿਣ ਵਾਲੀ ਕਰਮਜੀਤ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਤੀ ਪਲੰਬਰ ਸੀ। ਪਰਿਵਾਰ ਵਿਚ ਉਸ ਦੀ ਸੱਸ ਕੌਸ਼ਲਿਆ ਕੌਰ, ਜੇਠ ਜਗਸੀਰ ਸਿੰਘ ਉਰਫ ਜੱਗੀ, ਉਸ ਦੀ ਪਤਨੀ ਪ੍ਰਿਅੰਕਾ ਰਾਣੀ ਅਤੇ ਬੇਟੀ ਸ਼ਾਮਲ ਹਨ। ਬੀਤੀ 23 ਜੁਲਾਈ ਨੂੰ ਭਰਜਾਈ ਪ੍ਰਿਅੰਕਾ ਰਾਣੀ ਅਤੇ ਉਸ ਦੀ ਸੱਸ ਸਾਵਿਤਰੀ ਵਾਸੀ ਗੁਲ੍ਹਾ (ਹਰਿਆਣਾ) ਰਾਤ ਸਮੇਂ ਜਗਸੀਰ ਸਿੰਘ ਨਾਲ ਲੜ ਰਹੀਆਂ ਸਨ। ਜਦੋਂ ਗੁਰਜੀਵਨ ਸਿੰਘ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਿਅੰਕਾ ਅਤੇ ਸਾਵਿਤਰੀ ਨੇ ਉਸ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ। 

ਇਹ ਖ਼ਬਰ ਵੀ ਪੜ੍ਹੋ - Love Marriage ਕਰਵਾ ਕੇ ਸੁਰੱਖਿਆ ਲੈਣ ਹਾਈ ਕੋਰਟ ਪਹੁੰਚਿਆ ਜੋੜਾ, ਸਵਾਲ ਸੁਣ ਤੁਰੰਤ ਵਾਪਸ ਲਈ ਅਰਜ਼ੀ

ਅਗਲੇ ਦਿਨ 24 ਜੁਲਾਈ ਨੂੰ ਉਸ ਦੀ ਭਰਜਾਈ ਪ੍ਰਿਅੰਕਾ ਅਤੇ ਸਾਵਿਤਰੀ ਨੇ ਉਸ ਦੇ ਪਤੀ ਗੁਰਜੀਵਨ ਸਿੰਘ ਨੂੰ ਧਮਕੀਆਂ ਦਿੱਤੀਆਂ। ਇਸ ਕਾਰਨ ਉਹ ਪ੍ਰੇਸ਼ਾਨ ਹੋ ਗਿਆ ਅਤੇ ਦੁਪਹਿਰ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ। ਉਨ੍ਹਾਂ ਨੇ ਹਰ ਪਾਸੇ ਭਾਲ ਕੀਤੀ, ਪਰ ਉਹ ਨਹੀਂ ਮਿਲਿਆ। ਬਾਅਦ ਵਿਚ ਉਸ ਦੀ ਲਾਸ਼ ਖਨੌਰੀ ਨਹਿਰ ਵਿਚੋਂ ਮਿਲੀ। ਪੁਲਸ ਨੇ ਪ੍ਰਿਅੰਕਾ ਰਾਣੀ ਅਤੇ ਸਾਵਿਤਰੀ ਦੇਵੀ ਖ਼ਿਲਾਫ਼ ਥਾਣਾ ਸਦਰ ਸੰਗਰੂਰ ਵਿਚ ਕੇਸ ਦਰਜ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News