ਵਿਹੜੇ ''ਚ ਸੌ ਰਿਹਾ ਸੀ ਵਿਅਕਤੀ, ਚੋਰ ਕਮਰੇ ਅੰਦਰੋਂ ਲੈ ਗਿਆ ਪਿਸਤੌਲ ਤੇ ਕੈਸ਼
Wednesday, Oct 23, 2024 - 03:58 PM (IST)

ਫਿਰੋਜ਼ਪੁਰ (ਮਲਹੋਤਰਾ) : ਅਣਪਛਾਤੇ ਚੋਰ ਨੇ ਇਕ ਘਰ ਅੰਦਰ ਵੜ ਕੇ ਪਿਸਤੌਲ ਅਤੇ ਕੈਸ਼ ਚੋਰੀ ਕਰ ਲਿਆ ਜਦਕਿ ਘਰ ਦਾ ਮਾਲਕ ਵਿਹੜੇ ਵਿਚ ਹੀ ਸੌ ਰਿਹਾ ਸੀ। ਘਟਨਾ ਬੈਂਕ ਕਲੋਨੀ ਦੀ ਹੈ। ਸਿਮਰਤਪਾਲ ਸਿੰਘ ਨੇ ਥਾਣਾ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 21 ਅਕਤੂਬਰ ਦੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਵਿਹੜੇ ਵਿਚ ਸੌ ਰਿਹਾ ਸੀ।
ਇਸ ਦੌਰਾਨ ਰਾਤ ਸਮੇਂ ਕੋਈ ਅਣਪਛਾਤਾ ਚੋਰ ਪੌੜੀਆਂ ਦੇ ਰਸਤੇ ਘਰ ਅੰਦਰ ਦਾਖਲ ਹੋਇਆ ਅਤੇ ਬੈਡ ਨਾਲ ਟੇਬਲ 'ਤੇ ਪਿਆ ਉਸਦਾ 32 ਬੋਰ ਦਾ ਪਿਸਤੌਲ, ਮੈਗਜ਼ੀਨ, 5 ਕਾਰਤੂਸ ਅਤੇ 10 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਿਆ। ਏ.ਐੱਸ.ਆਈ. ਬਲਵਿੰਦਰ ਸਿੰਘ ਅਨੁਸਾਰ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰ ਖ਼ਿਲਾਫ ਪਰਚਾ ਦਰਜ ਕਰ ਲਿਆ ਹੈ ਅਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।