ਲੁਧਿਆਣਾ : ਵਿਦੇਸ਼ਾਂ ਤੋਂ ਆਏ 135 ਵਿਅਕਤੀ ਅਜੇ ਤੱਕ ਹਨ ਲਾਪਤਾ

Wednesday, Apr 01, 2020 - 05:22 PM (IST)

ਲੁਧਿਆਣਾ (ਸਹਿਗਲ) : ਮਹਾਨਗਰ 'ਚ ਵਿਦੇਸ਼ਾਂ ਤੋਂ ਆਏ 135 ਵਿਅਕਤੀ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਖੋਜ ਖਬਰ ਦਾ ਅਜੇ ਤੱਕ ਸਿਹਤ ਵਿਭਾਗ ਪਤਾ ਨਹੀਂ ਕਰ ਸਕਿਆ। ਹਾਲਾਂਕਿ ਇਹ ਲੋਕ ਕੋਰੋਨਾ ਵਾਇਰਸ ਫੈਲਾਉਣ 'ਚ ਕੈਰੀਅਰ ਦਾ ਕੰਮ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਨੂੰ ਫੜ ਕੇ ਇਨ੍ਹਾਂ ਦੀ ਜਾਂਚ ਕਰਨਾ ਅਤਿ ਜ਼ਰੂਰੀ ਹੈ। ਸਿਹਤ ਵਿਭਾਗ ਦੇ ਅਧਿਕਾਰੀ ਇਹ ਜ਼ਿੰਮੇਵਾਰੀ ਪੁਲਸ ਨੂੰ ਸੌਂਪ ਕੇ ਆਰਾਮ ਨਾਲ ਬੈਠੇ ਹਨ। ਇੱਥੋਂ ਤੱਕ ਕਿ ਕੋਰੋਨਾ ਵਾਇਰਸ ਨਾਲ ਸਬੰਧਤ ਸੂਚਨਾਵਾਂ ਦੀ ਜਾਣਕਾਰੀ ਦੇਣਾ ਵੀ ਮੁਨਾਸਿਬ ਨਹੀਂ ਸਮਝਦੇ ਅਤੇ ਨਾ ਹੀ ਫੋਨ ਅਟੈਂਡ ਕਰਦੇ ਹਨ। ਮੌਜੂਦਾ ਤੋਂ ਪਹਿਲਾਂ ਕਿਸੇ ਵੀ ਮਹਾਮਾਰੀ ਵਿਚ ਚਾਹੇ ਉਹ ਡੇਂਗੂ ਹੋਵੇ ਜਾਂ ਸਵਾਈਨ ਫਲੂ, ਸਿਹਤ ਵਿਭਾਗ ਦੀ ਕਾਰਜਪ੍ਰਣਾਲੀ ਸਦਾ ਸ਼ੱਕੀ ਰਹਿੰਦੀ ਹੈ ਨਾ ਤਾਂ ਵਿਭਾਗ ਆਪ ਸੂਚਨਾ ਦਿੰਦਾ ਹੈ ਅਤੇ ਨਾ ਹੀ ਕਿਸੇ ਹਸਪਤਾਲ ਨੂੰ ਸੂਚਨਾ ਦੇਣ ਦਿੰਦਾ ਹੈ।

ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਪੁਲਸ ਨੂੰ ਹੈ ਖਬਰ, ਸਿਹਤ ਵਿਭਾਗ ਨੂੰ ਨਹੀਂ
ਲੁਧਿਆਣਾ ਤੋਂ ਸਫਰ ਕਰ ਕੇ ਜੰਮੂ ਪੱਜਿਆਂ ਯਾਤਰੀ ਰਸੂਲ ਹੁਸੈਨ ਏਅਰਪੋਰਟ ਜੰਮੂ 'ਚ ਕੋਰੋਨਾ ਪਾਜ਼ੇਟਿਵ ਆਇਆ ਪਰ ਉਕਤ ਮਰੀਜ਼ ਦੀ ਪੁਸ਼ਟੀ ਨਾ ਤਾਂ ਚੰਡੀਗੜ੍ਹ ਸਥਿਤ ਸਿਹਤ ਸਕੱਤਰੇਤ ਨੇ ਕੀਤੀ ਨਾ ਹੀ ਸਥਾਨਕ ਸਿਹਤ ਵਿਭਾਗ ਨੇ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਉਕਤ ਮਰੀਜ਼ ਦੀ ਸੂਚਨਾ ਮਿਲੀ ਹੈ ਕਿ ਉਹ ਜੰਮੂ ਦਾ ਰਹਿਣ ਵਾਲਾ ਸੀ ਅਤੇ ਰੇਲਵੇ 'ਚ ਆਰ. ਪੀ. ਐੱਫ. ਫੋਰਸ 'ਚ ਨੌਕਰੀ ਕਰਦਾ ਹੈ, ਉਹ ਜੰਮੂ ਤੋਂ ਲੁਧਿਆਣਾ ਕਿਸੇ ਕੰਮ ਆਇਆ ਅਤੇ ਵਾਪਸ ਜੰਮੂ ਚਲਾ ਗਿਆ। ਜਾਂਚ ਦੌਰਾਨ ਕੋਰੋਨਾ ਪਾਜ਼ੇਟਿਵ ਆਉਣ 'ਤੇ ਉਸ ਦੇ ਨਾਲ ਸਫਰ ਕਰਨ ਵਾਲੇ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ► ਕੋਰੋਨਾ ਕਾਰਨ ਪੰਜਾਬ ਦੇ 19 ਲੱਖ ਵਿਦਿਆਰਥੀਆਂ ਤੱਕ ਨਹੀਂ ਪਹੁੰਚ ਰਿਹਾ ਮਿਡ ਡੇਅ ਮੀਲ 

ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ 'ਤੇ ਸਿਹਤ ਵਿਭਾਗ ਦੀ ਚੁੱਪ
ਪੰਜਾਬ 'ਚ ਆਏ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ ਪਰ ਇਸ ਮਰੀਜ਼ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਮਰੀਜ਼ ਕਿੱਥੋਂ ਦਾ ਹੈ ਅਤੇ ਕੌਣ ਹੈ ਅਤੇ ਇਸ ਮਰੀਜ਼ ਸਬੰਧੀ ਸਿਹਤ ਵਿਭਾਗ ਨੇ ਕੀ ਕਦਮ ਚੁੱਕੇ ਹਨ। ਕੋਰੋਨਾ ਦੇ ਕੇਸ 'ਚ ਜਿਸ ਡਾਕਟਰ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ, ਉਸ ਨੂੰ ਕਿਸੇ ਦਾ ਫੋਨ ਸੁਣਨ ਦੀ ਇਜਾਜ਼ਤ ਨਹੀਂ ਹੈ, ਜਿਸ 'ਤੇ ਉਹ ਕਿਸੇ ਦਾ ਵੀ ਫੋਨ ਨਹੀਂ ਸੁਣਦੇ। ਲੋਕਾਂ ਦਾ ਕਹਿਣਾ ਹੈ ਕਿ ਕਿਤੇ ਸਿਹਤ ਵਿਭਾਗ ਜਾਣਬੁੱਝ ਕੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਲੁਕੋ ਤਾਂ ਨਹੀਂ ਰਿਹਾ। ਇਹ ਵੀ ਧਿਆਨਦੇਣਯੋਗ ਹੈ ਕਿ ਚੰਡੀਗੜ੍ਹ ਸਿਹਤ ਸਕੱਤਰੇਤ ਨੇ ਕੱਲ ਪੰਜਾਬ ਵਿਚ 3 ਮਰੀਜ਼ਾਂ ਦੀ ਪੁਸ਼ਟੀ ਕਰਦਿਆਂ ਅੱਜ ਇਹ ਕਿਹਾ ਹੈ ਕਿ ਇਕ ਮਰੀਜ਼ ਲੁਧਿਆਣਾ ਦਾ ਰਹਿਣ ਵਾਲਾ ਹੈ ਪਰ ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਮ੍ਰਿਤਕ ਔਰਤ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਕੀਤਾ ਟ੍ਰੇਸ
ਕੱਲ 40 ਸਾਲਾ ਔਰਤ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਪੁਲਸ ਨੇ ਉਕਤ ਔਰਤ ਦੇ ਪਰਿਵਾਰ ਵਾਲਿਆਂ ਤੋਂ ਇਲਾਵਾ ਉਸ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਟ੍ਰੇਸ ਕਰ ਲਿਆ ਹੈ ਅਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਨੂੰ 14 ਦਿਨਾਂ ਲਈ ਵੱਖਰੇ ਰਹਿਣ ਲਈ ਕਿਹਾ ਹੈ।

ਇਹ ਵੀ ਪੜ੍ਹੋ ► ਬੇਗੋਵਾਲ ਦੇ ਨੇੜਲੇ ਪਿੰਡ 'ਚ ਮਿਲਿਆ ਕੋਰੋਨਾ ਦਾ ਸ਼ੱਕੀ ਮਰੀਜ਼ ► ਵਿਸਾਖੀ ਮੌਕੇ ਇਕੱਠ ਨਾ ਕਰੇ ਸੰਗਤ, ਰੰਧਾਵਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤੀ ਅਪੀਲ 

ਇੱਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ 'ਚ 46 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 10, ਹੁਸ਼ਿਆਰਪੁਰ ਦੇ 6, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 3 ਅਤੇ ਅੰਮ੍ਰਿਤਸਰ ਦੇ 2 ਮਾਮਲਾ ਸਾਹਮਣੇ ਆਇਆ ਹੈ।


Anuradha

Content Editor

Related News