ਭੇਤਭਰੇ ਹਾਲਾਤ ''ਚ ਵਿਅਕਤੀ ਲਾਪਤਾ, ਨਹਿਰ ਕਿਨਾਰਿਓਂ ਮਿਲੀ ਖੇਸੀ ਤੇ ਚੱਪਲਾਂ

Wednesday, Nov 20, 2019 - 06:08 PM (IST)

ਭੇਤਭਰੇ ਹਾਲਾਤ ''ਚ ਵਿਅਕਤੀ ਲਾਪਤਾ, ਨਹਿਰ ਕਿਨਾਰਿਓਂ ਮਿਲੀ ਖੇਸੀ ਤੇ ਚੱਪਲਾਂ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਕੋਟਲੀ ਸੰਘਰ ਵਿਖੇ ਇਕ ਵਿਅਕਤੀ ਦੇ ਭੇਤਭਰੇ ਹਾਲਾਤ 'ਚ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਦੀ ਪਛਾਣ ਵੀਰ ਸਿੰਘ ਪੁੱਤਰ ਸਾਹਿਬਦਿਆਲ ਸਿੰਘ ਵਜੋਂ ਹੋਈ ਹੈ, ਜਿਸ ਦੀਆਂ ਚੱਪਲਾਂ ਅਤੇ ਖੇਸੀ ਰਾਜਸਥਾਨ ਨਹਿਰ ਦੇ ਕਿਨਾਰਿਓਂ ਬਰਾਮਦ ਹੋਈ ਹੈ। ਸੂਚਨਾ ਮਿਲਣ ਉਪਰੰਤ ਥਾਣਾ ਬਰੀਵਾਲਾ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। 

ਵੀਰ ਸਿੰਘ ਦੀ ਪਤਨੀ ਰਾਜਵੀਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਪਿੰਡ 'ਚ ਹੀ ਜਿੰਮੀਦਾਰ ਸਵਰਨ ਸਿੰਘ ਦੇ ਨਾਲ ਮਜ਼ਦੂਰੀ ਦਾ ਕੰਮ ਕਰਦਾ ਹੈ। ਮੰਗਲਵਾਰ ਨੂੰ ਉਹ ਜਿੰਮੀਦਾਰ ਸਵਰਨ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਉਰਫ਼ ਬੱਬੂ ਸਿੰਘ ਨਾਲ ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ 'ਚ ਝੋਨਾ ਵੇਚਣ ਗਏ ਸੀ। ਬੀਤੀ ਰਾਤ ਕਰੀਬ ਰਾਤ 11 ਕੁ ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਵੀਰ ਸਿੰਘ ਨਹਿਰ ਦੇ ਪੁੱਲ ਕੋਲ ਟਰੈਕਟਰ ਤੋਂ ਸ਼ਰਾਬ ਪੀਣ (ਪਿੱਗ ਲਗਾਉਣ) ਦਾ ਕਹਿ ਕੇ ਉੱਤਰ ਗਿਆ ਸੀ। ਕਾਫੀ ਸਮੇਂ ਤੱਕ ਘਰ ਨਾ ਆਉਣ ’ਤੇ ਸਾਰਾ ਪਰਿਵਾਰ, ਜਿੰਮੀਦਾਰ ਦਾ ਪਰਿਵਾਰ ਅਤੇ ਪਿੰਡ ਦੇ ਹੋਰ ਨਹਿਰ 'ਤੇ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਵੀਰ ਸਿੰਘ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। 

ਜਦੋਂ ਪੁੱਲ ਤੋਂ ਥੋੜੀ ਦੂਰ ਨਹਿਰ ਦੇ ਕਿਨਾਰੇ ਜਾ ਕੇ ਦੇਖਿਆ ਤਾਂ ਉਸਦੀ ਖੇਸੀ ਅਤੇ ਚੱਪਲਾਂ ਪਈਆਂ ਉਥੇ ਪਈਆਂ ਹੋਈਆਂ ਸਨ। ਲੋਕਾਂ ਨੇ ਵਿਅਕਤੀ ਦੇ ਨਹਿਰ 'ਚ ਡਿੱਗਣ ਦਾ ਖ਼ਦਸਾ ਜਿਤਾਇਆ। ਦੂਜੇ ਪਾਸੇ ਲਾਪਤਾ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਥਾਣਾ ਬਰੀਵਾਲਾ ਪੁਲਸ ਨੂੰ ਸੂਚਿਤ ਕੀਤਾ ਅਤੇ ਥਾਣਾ ਇੰਚਾਰਜ ਨੇ ਪੁਲਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News