ਮੋਟਰਸਾਈਕਲ ਖ਼ਰਾਬ ਹੋਣ ਦੇ ਬਹਾਨੇ ਘਰ ’ਚ ਰੁਕੇ ਵਿਅਕਤੀਆਂ ਨੇ ਨਾਬਾਲਿਗ ਕੁੜੀ ਨਾਲ ਕੀਤਾ ਜਬਰ ਜ਼ਨਾਹ

Monday, Sep 20, 2021 - 05:14 PM (IST)

ਮੋਟਰਸਾਈਕਲ ਖ਼ਰਾਬ ਹੋਣ ਦੇ ਬਹਾਨੇ ਘਰ ’ਚ ਰੁਕੇ ਵਿਅਕਤੀਆਂ ਨੇ ਨਾਬਾਲਿਗ ਕੁੜੀ ਨਾਲ ਕੀਤਾ ਜਬਰ ਜ਼ਨਾਹ

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਮੱਲਾਵਾਲਾ ਏਰੀਆ ਦੇ ਇਕ ਪਿੰਡ ਵਿੱਚ ਮੋਟਰਸਾਈਕਲ ਦੀ ਲਾਈਟ ਖ਼ਰਾਬ ਹੋਣ ਦੇ ਬਹਾਨੇ ਆਪਣੇ ਰਿਸ਼ਤੇਦਾਰਾਂ ਦੇ ਕਾਰ ਰੁਕੇ ਦੋ ਵਿਅਕਤੀਆਂ ਨੇ ਘਰ ਦੀ ਕਰੀਬ 15 ਸਾਲ ਦੀ ਬੱਚੀ ਨਾਲ ਕਥਿਤ ਰੂਪ ਵਿੱਚ ਜਬਰ-ਜ਼ਨਾਹ ਕੀਤਾ। ਇਸ ਘਟਨਾ ਨੂੰ ਲੈ ਕੇ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਪੀੜਤ ਬੱਚੀ ਦੇ ਬਿਆਨਾਂ ’ਤੇ ਜੰਟਾ ਪੁੱਤਰ ਹੀਰਾ ਅਤੇ ਸੁੱਖਾ ਪੁੱਤਰ ਦਰਸ਼ਨ ਖ਼ਿਲਾਫ਼ ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਤਹਿਤ ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰੌਮ ਸੈਕਸੂਅਲ ਆਫੈਂਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਕੇਸ ਵਿੱਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

ਸੰਪਰਕ ਕਰਨ ’ਤੇ ਸਬ ਇੰਸਪੈਕਟਰ ਸੁਨੀਤਾ ਰਾਣੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਇਸ ਨਾਬਾਲਗ ਕੁੜੀ ਨੇ ਦੋਸ਼ ਲਗਾਉਂਦੇ ਦੱਸਿਆ ਕਿ 17 ਸਤੰਬਰ ਦੀ ਰਾਤ ਨੂੰ ਕਰੀਬ 8 ਵਜੇ ਜੰਟਾਂ ਅਤੇ ਸੁੱਖਾ ਜੋ ਉਨ੍ਹਾਂ ਦੇ ਰਿਸ਼ਤੇਦਾਰ ਹਨ, ਉਨ੍ਹਾਂ ਦੇ ਘਰ ਆਏ। ਉਨ੍ਹਾਂ ਨੇ ਸ਼ਿਕਾਇਤਕਰਤਾ ਕੁੜੀ ਦੇ ਪਿਤਾ ਨੂੰ ਕਿਹਾ ਕਿ ਉਨ੍ਹਾਂ ਦੇ ਮੋਟਰਸਾਈਕਲ ਦੀ ਲਾਈਟ ਖ਼ਰਾਬ ਹੋ ਗਈ ਹੈ। ਹਨੇਰਾ ਹੋਣ ਕਾਰਨ ਉਸਦੇ ਪਿਤਾ ਨੇ ਉਨ੍ਹਾਂ ਨੂੰ ਇੱਥੇ ਹੀ ਰੁਕਣ ਲਈ ਕਿਹਾ। ਕੁੜੀ ਅਨੁਸਾਰ ਜੰਟਾਂ ਅਤੇ ਸੁੱਖਾ ਦੋਵੇਂ ਉਸਦੇ ਭਰਾ ਦੇ ਨਾਲ ਕਮਰੇ ਵਿੱਚ ਸੌਂ ਗਏ ਅਤੇ ਜਦੋਂ ਉਹ ਪਿਸ਼ਾਬ ਕਰਨ ਲਈ ਉੱਠੀ ਤਾਂ ਸੁੱਖਾ ਨੇ ਉਸਦਾ ਮੂੰਹ ਘੁੱਟ ਦਿੱਤਾ ਅਤੇ ਕਥਿਤ ਰੂਪ ਵਿੱਚ ਜੰਟਾਂ ਨੇ ਉਸਦੇ ਨਾਲ ਜਬਰ ਜਨਾਹ ਕੀਤਾ।

ਪੜ੍ਹੋ ਇਹ ਵੀ ਖ਼ਬਰ - ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਕੀਤਾ ਸਾਂਢੂ ਦਾ ਕਤਲ, 4 ਮਹੀਨੇ ਪਹਿਲਾਂ ਖੇਤਾਂ ’ਚ ਦੱਬੀ ਲਾਸ਼ ਹੋਈ ਬਰਾਮਦ

ਇਸ ਦੌਰਾਨ ਜਦੋਂ ਕੁੜੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਸ ਦਾ ਭਰਾ ਅਤੇ ਪਿਤਾ ਉਠ ਗਏ। ਉਨ੍ਹਾਂ ਦੇ ਉੱਠਣ ਤੋਂ ਪਹਿਲਾਂ ਉਕਤ ਨਾਮਜ਼ਦ ਵਿਅਕਤੀ ਉਥੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


author

rajwinder kaur

Content Editor

Related News