ਵਿਅਕਤੀ ਦੀਆਂ ਅੱਖਾਂ ’ਚ ਮਿਰਚਾਂ ਪਾ ਚਾਕੂ ਦੀ ਨੋਕ ’ਤੇ ਲੁਟੇਰੇ ਨੇ ਲੁੱਟੇ 20 ਹਜ਼ਾਰ ਰੁਪਏ

Wednesday, Dec 29, 2021 - 12:42 PM (IST)

ਵਿਅਕਤੀ ਦੀਆਂ ਅੱਖਾਂ ’ਚ ਮਿਰਚਾਂ ਪਾ ਚਾਕੂ ਦੀ ਨੋਕ ’ਤੇ ਲੁਟੇਰੇ ਨੇ ਲੁੱਟੇ 20 ਹਜ਼ਾਰ ਰੁਪਏ

ਫ਼ਿਰੋਜ਼ਪੁਰ (ਕੁਮਾਰ) - ਫ਼ਿਰੋਜ਼ਪੁਰ ਦੇ ਪਿੰਡ ਕੁਤਬ ਵਾਲਾ ਏਰੀਆ ਵਿੱਚ ਇੱਕ ਲੁਟੇਰੇ ਨੇ ਕੁਲਦੀਪ ਕੁਮਾਰ ਮਨਚੰਦਾ ਵਾਸੀ ਕੀਰਤੀ ਨਗਰ, ਫਿਰੋਜ਼ਪੁਰ ਸ਼ਹਿਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਚਾਕੂ ਦੀ ਨੋਕ ’ਤੇ 20 ਹਜ਼ਾਰ ਰੁਪਏ ਲੁੱਟ ਲਏ। ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਲੁਟੇਰਾ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਸਾਗਰ ਪੁੱਤਰ ਕਾਂਸ਼ੀਰਾਮ ਵਾਸੀ ਪਿੰਡ ਕੁਤਬੇ ਵਾਲਾ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ। ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐੱਸ.ਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਦੁਪਹਿਰ 12 ਵਜੇ ਦੇ ਕਰੀਬ ਉਹ ਆਪਣੇ ਖੇਤਾਂ ’ਚ ਲੱਗੀ ਮੋਟਰ ਕੋਲ ਕੁਰਸੀ ’ਤੇ ਬੈਠਾ ਸੀ। ਲੁਟੇਰਾ ਸਾਗਰ ਜਿਸਨੇ ਆਪਣੇ ਦੋਵੇਂ ਹੱਥ ਪੈਂਟ ਦੀ ਜੇਬ ਵਿਚ ਪਾਏ ਹੋਏ ਸਨ। ਉਸ ਨੇ ਆਉਂਦਿਆਂ ਹੀ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਤੇ ਉਸਨੂੰ ਕੁਰਸੀ ਤੋਂ ਹੇਠਾਂ ਸੁੱਟ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਉਸ ਨੂੰ ਕਹਿਣ ਲੱਗਾ ਕਿ ਜੋ ਕੁਝ ਵੀ ਉਸ ਕੋਲ ਹੈ, ਉਹ ਉਸ ਨੂੰ ਦੇ ਦੇਵੇ, ਨਹੀਂ ਤਾਂ ਚਾਕੂ ਮਾਰ ਦੇਵਾਂਗਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ

ਪੀੜਤ ਵਿਅਕਤੀ ਨੇ ਦੱਸਿਆ ਕਿ ਕੁੱਟਮਾਰ ਕਰਦੇ ਹੋਏ ਉਕਤ ਲੁਟੇਰੇ ਨੇ ਉਸਦੀ ਜੇਬ ਵਿਚੋਂ 20,000 ਰੁਪਏ ਕੱਢ ਲਏ ਅਤੇ ਉਸ ਥਾਂ ਤੋਂ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਵਿਅਕਤੀ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਲੁਟੇਰੇ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


author

rajwinder kaur

Content Editor

Related News