ਪੜ੍ਹੋ ਇਨ੍ਹਾਂ ਦਿੱਗਜ ਆਗੂਆਂ ਦੇ ਹਲਕਿਆਂ 'ਚ ਪਈ ਕਿੰਨੀ ਫ਼ੀਸਦੀ ਵੋਟ

02/22/2022 3:20:20 AM

ਜਲੰਧਰ (ਵੈੱਬ ਡੈਸਕ) : ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਐਤਵਾਰ ਸਾਰੀਆਂ 117 ਸੀਟਾਂ ਲਈ ਵੋਟਾਂ ਪਈਆਂ। ਚੋਣ ਕਮਿਸ਼ਨ ਅਨੁਸਾਰ ਇਸ ਵਾਰ ਸੂਬੇ 'ਚ ਕਰੀਬ 65.50 ਫੀਸਦੀ ਵੋਟਿੰਗ ਹੋਈ। ਪੰਜਾਬ ਦੇ ਦਿੱਗਜ ਸਿਆਸੀ ਆਗੂਆਂ ਦੇ ਸਭ ਤੋਂ ਵੱਧ ਚਰਚਿਤ ਹਲਕਿਆਂ 'ਚ ਕਿੰਨੀ ਫੀਸਦੀ ਲੋਕਾਂ ਨੇ ਵੋਟ ਪਾਈ, ਪੜ੍ਹੋ ਡਿਟੇਲ-

ਚਮਕੌਰ ਸਾਹਿਬ ਸੀਟ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਦਾਨ 'ਚ ਹਨ, ਜਿਥੇ 74.57 ਫ਼ੀਸਦੀ ਵੋਟਰਾਂ ਨੇ ਵੋਟ ਪਾਈ। ਇਸ ਤੋਂ ਇਲਾਵਾ ਭਦੌੜ ਵੀ ਹੌਟ ਸੀਟ ਹੈ ਕਿਉਂਕਿ ਇਥੋਂ ਵੀ ਮੁੱਖ ਮੰਤਰੀ ਚੰਨੀ ਚੋਣ ਦੇ ਮੈਦਾਨ ਵਿੱਚ ਹਨ, ਹਾਲਾਂਕਿ 10 ਮਾਰਚ ਨੂੰ ਇਹ ਸਾਫ ਹੋਵੇਗਾ ਕਿ ਇਨ੍ਹਾਂ ਸੀਟਾਂ 'ਤੇ ਸੀ. ਐੱਮ. ਚੰਨੀ ਬਾਜ਼ੀ ਮਾਰਦੇ ਹਨ ਜਾਂ ਨਹੀਂ। ਭਦੌੜ 'ਚ 78.90 ਫ਼ੀਸਦੀ ਵੋਟਰਾਂ ਨੇ ਵੋਟ ਪਾਈ।

ਇਹ ਵੀ ਪੜ੍ਹੋ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਜਲਾਲਾਬਾਦ ਸੀਟ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਥੋਂ ਚੋਣ ਮੈਦਾਨ 'ਚ ਹਨ, ਜਿਥੇ 80 ਫ਼ੀਸਦੀ ਵੋਟਾਂ ਪੋਲ ਹੋਈਆਂ। ਇਹ ਆਪਣੇ-ਆਪ 'ਚ ਹੀ ਇਕ ਬੰਪਰ ਵੋਟਿੰਗ ਹੈ ਕਿਉਂਕਿ ਜਲਾਲਾਬਾਦ ਵੀ ਜ਼ਿਆਦਾਤਰ ਪੇਂਡੂ ਹਲਕਾ ਹੈ। ਪਿੰਡਾਂ ਦੇ ਲੋਕ ਸ਼ਹਿਰੀ ਲੋਕਾਂ ਦੇ ਮੁਕਾਬਲੇ ਵੋਟਾਂ ਪਾਉਣ ਵਿੱਚ ਅੱਗੇ ਨਿਕਲ ਗਏ ਹਨ।

ਲੰਬੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਮੈਦਾਨ 'ਚ ਡਟੇ ਹੋਏ ਹਨ। 94 ਸਾਲ ਦੀ ਉਮਰ 'ਚ ਵੀ ਵੱਡੇ ਬਾਦਲ ਚੋਣ ਜੰਗ ਲੜ ਰਹੇ ਹਨ। ਲੰਬੀ ਹਲਕੇ 'ਚ 81.35 ਫ਼ੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜੋ ਇਕ ਵੱਡੀ ਉਪਲਬਧੀ ਕਹੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਐੱਫ. ਆਈ. ਆਰ. ਦਰਜ (ਵੀਡੀਓ)

ਪਟਿਆਲਾ ਸ਼ਹਿਰੀ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਦੇ ਮੈਦਾਨ ਵਿੱਚ ਜੰਗ ਲੜ ਰਹੇ ਹਨ। ਇਥੇ 63.58 ਫ਼ੀਸਦੀ ਲੋਕਾਂ ਨੇ ਵੋਟ ਪਾਈ। ਇਸ ਤੋਂ ਇਲਾਵਾ ਧੂਰੀ ਵੀ ਹੌਟ ਸੀਟ ਕਹੀ ਜਾ ਰਹੀ ਹੈ, ਜਿਥੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਚੋਣ ਮੈਦਾਨ 'ਚ ਹਨ। ਧੂਰੀ 'ਚ 77.34 ਫ਼ੀਸਦੀ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ।

ਗੱਲ ਮਾਝੇ ਦੀ ਕਰੀਏ ਤਾਂ ਇਥੇ ਸਭ ਤੋਂ ਹੌਟ ਸੀਟ ਅੰਮ੍ਰਿਤਸਰ ਪੂਰਬੀ ਮੰਨੀ ਜਾ ਰਹੀ ਹੈ, ਜਿਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਚੋਣ ਮੈਦਾਨ 'ਚ ਹਨ। ਇਸ ਸੀਟ 'ਤੇ ਵੀ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅੰਮ੍ਰਿਤਸਰ ਪੂਰਬੀ 'ਚ ਕੁੱਲ 63.3 ਫੀਸਦੀ ਵੋਟਾਂ ਪਈਆਂ।

ਇਹ ਵੀ ਪੜ੍ਹੋ : ਚੋਣ ਕਮਿਸ਼ਨ ਵੱਲੋਂ ਪੋਲਿੰਗ ਦੀ ਫਾਈਨਲ ਸੂਚੀ ਜਾਰੀ, ਪੰਜਾਬ ’ਚ ਕੁੱਲ 71.95 ਫ਼ੀਸਦੀ ਹੋਈ ਵੋਟਿੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Manoj

Content Editor

Related News