ਪੰਜਾਬੀ ਨੌਜਵਾਨਾਂ ਨੇ ਵਰਕ ਪਰਮਿਟ ਨਾ ਮਿਲਣ ਕਾਰਨ ਚੰਡੀਗੜ੍ਹ ''ਚ ਘੇਰੀ ਕੈਨੇਡਾ ਅੰਬੈਸੀ

Thursday, Jul 15, 2021 - 03:27 PM (IST)

ਪੰਜਾਬੀ ਨੌਜਵਾਨਾਂ ਨੇ ਵਰਕ ਪਰਮਿਟ ਨਾ ਮਿਲਣ ਕਾਰਨ ਚੰਡੀਗੜ੍ਹ ''ਚ ਘੇਰੀ ਕੈਨੇਡਾ ਅੰਬੈਸੀ

ਚੰਡੀਗੜ੍ਹ- ਚੰਡੀਗੜ੍ਹ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਕੈਨੇਡਾ ਵਿਚ ਸਪਾਊਜ ਓਪਨ ਵਰਕ ਪਰਮਿਟ ਨਾ ਮਿਲਣ ਸੰਬਧੀ ਕੈਨੇਡਾ ਦੀ ਅੰਬੈਸੀ ਦੇ ਬਾਹਰ ਰੋਸ ਪਰਦਰਸ਼ਨ ਕੀਤਾ ਗਿਆ। ਨੌਜਵਾਨਾਂਂ ਦਾ ਕਹਿਣਾ ਹੈ ਕਿ ਸਪਾਊਜ ਓਪਨ ਵਰਕ ਪਰਮਿਟ ਅਪਲਾਈ ਕੀਤੇ ਹੋਏ 2 ਸਾਲ ਹੋਏ ਗਏ ਹਨ ਪਰ ਕੈਨੇਡਾ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆ ਰਿਹਾ ਹੈ। ਇਸੇ ਦੇ ਵਿਰੋਧ ਵਜੋਂ ਅੱਜ ਪੰਜਾਬ ਦੇ ਕਈ ਜਿਲ੍ਹਿਆਂ ਤੋਂ ਪੰਜਾਬੀ ਨੌਜਵਾਨ ਕੈਨੇਡਾ ਅੰਬੈਸੀ ਚੰਡੀਗੜ੍ਹ ਦੇ ਬਾਹਰ ਪਰਦਰਸ਼ਨ ਕਰਨ ਪਹੁੰਚੇ। 

ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਐਲਾਨ, ਕਿਹਾ-ਮੈਂ ਅਤੇ ਬ੍ਰਹਮਪੁਰਾ ਨਹੀਂ ਲੜਾਂਗੇ ਕੋਈ ਵੀ ਚੋਣ

PunjabKesari

ਨੌਜਵਾਨਾਂ ਨੇ ਦਸਿਆ ਕਿ ਕੈਨੇਡਾ ਸਰਕਾਰ ਵੱਲੋਂ ਜਵਾਬ ਨਾ ਆਉਣ ਕਾਰਨ ਜਿੱਥੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹਨ, ਉਥੇ ਹੀ ਸਾਨੂੰ ਇਹ ਪਰੇਸ਼ਾਨੀ ਵੀ ਆ ਰਹੀ ਹੈ ਕਿ ਉਹ ਆਪਣੇ ਜੀਵਨ ਸਾਥੀ ਤੋਂ ਵੀ ਦੁਰ ਰਹਿਣ ਲਈ ਮਜਬੂਰ ਹਨ। 

ਜਲੰਧਰ: ਪਿਓ ਦੀ ਹੈਵਾਨੀਅਤ ਕਰੇਗੀ ਹੈਰਾਨ, ਬੱਚਿਆਂ ਤੋਂ ਭੀਖ ਮੰਗਵਾਉਣ ਲਈ ਕਰਦਾ ਸੀ ਤਸ਼ੱਦਦ

PunjabKesari

ਵੱਖ-ਵੱਖ ਤਰ੍ਹਾਂ ਦੇ ਬੈਨਰ ਆਪਣੇ ਹੱਥਾਂ ਵਿਚ ਫੜ ਕੇ ਨੌਜਵਾਨਾਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਪੰਜਾਬੀਆਂ ਨੇ ਮੰਗ ਕੀਤੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਸਾਡੀ ਫਾਈਲ ਨੂੰ ਜਲਦ ਤੋਂ ਜਲਦ ਰਿਵੀਉ ਕਰੇ। ਇਸ ਦੇ ਨਾਲ ਹੀ ਇਨ੍ਹਾਂ ਪੰਜਾਬੀਆ ਨੇ ਕੈਨੇਡਾ ਦੇ ਪੰਜਾਬੀ ਐੱਮ. ਪੀ. ਨੂੰ ਵੀ ਇਸ ਮਾਮਲੇ ਵਿਚ ਮਦਦ ਕਰਨ ਲਈ ਗੁਹਾਰ ਲਾਈ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਕਾਰ ’ਚ ਘੁੰਮਣ ਲਈ ਨਿਕਲੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ

PunjabKesari
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News