ਖਾਲ੍ਹੀ ਹੋ ਚੁੱਕੇ ਡੇਰੇ ਅੰਦਰ ਦੱਬੇ ਪਿੰਜਰਾਂ ''ਚੋਂ ਆਪਣਿਆ ਨੂੰ ਲੱਭ ਰਹੇ ਕਈ ਆਪਣੇ, ਮਾਮਲੇ ਦਰਜ

09/25/2017 4:30:32 PM

ਯਮੁਨਾਨਗਰ — ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਇਸ ਦੇ ਨਾਲ ਹੀ ਰਾਮ ਰਹੀਮ 'ਤੇ ਦੋਸ਼ ਲੱਗਾ ਹੈ ਕਿ ਉਹ ਆਪਣੇ ਖਿਲਾਫ ਬੋਲਣ ਜਾਂ ਰਾਜ਼ ਖੋਲ੍ਹਣ ਵਾਲੇ ਨੂੰ ਮਾਰ ਕੇ ਜ਼ਮੀਨ 'ਚ ਦਬਾ ਕੇ ਉੱਤੇ ਪੌਦਾ ਲਗਾ ਦਿੰਦਾ ਸੀ। ਰਾਮ ਰਹੀਮ ਦੇ ਖਿਲਾਫ ਇਸ ਤਰ੍ਹਾਂ ਦੇ ਦੋਸ਼ ਲੱਗਣ ਤੋਂ ਬਾਅਦ ਲੋਕਾਂ ਨੇ ਸਿਰਸਾ ਡੇਰੇ 'ਚ ਗੁੰਮ ਹੋਏ ਲੋਕਾਂ ਦੀ ਰਿਪੋਰਟ ਲਿਖਵਾਨੀ ਸ਼ੁਰੂ ਕਰ ਦਿੱਤੀ ਹੈ। ਹੁਣ ਥਾਣੇ 'ਚ ਉਹ ਲੋਕ ਪਹੁੰਚ ਰਹੇ ਹਨ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਡੇਰਾ ਸੱਚਾ ਸੌਦਾ 'ਚ ਰਹਿੰਦੇ ਹੋਏ ਗਾਇਬ ਹੋਏ ਸਨ। ਸਿਰਫ ਇਕ ਹਫਤੇ ਦੇ ਦੌਰਾਨ ਹੀ 21 ਲਾਪਤਾ ਦੀਆਂ ਸ਼ਿਕਾਇਤਾਂ ਸਿਰਸਾ ਪੁਲਸ ਦੇ ਕੋਲ ਆ ਚੁੱਕੀਆਂ ਹਨ। ਇਸ ਸੂਚੀ 'ਚ ਜ਼ਿਲਾ ਯਮੁਨਾਨਗਰ ਦੇ ਹੀ ਵੀ 2 ਲੋਕ ਹਨ ਜੋ ਕਿ ਲੰਬੇ ਸਮੇਂ ਤੋਂ ਲਾਪਤਾ ਹਨ। ਉਨ੍ਹਾਂ ਦੇ ਪਰਿਵਾਰ ਵਾਲੇ ਅਜੇ ਤੱਕ ਚੁੱਪ ਸਨ ਕਿਉਂਕਿ ਉਹ ਸਮਝ ਰਹੇ ਸਨ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕਿਤੇ ਨਾ ਕਿਤੇ ਡੇਰੇ 'ਚ ਹੀ ਹਨ। ਪਰ ਹੁਣ ਡੇਰੇ 'ਚ ਕੋਈ ਸੰਗਤ ਨਹੀਂ ਹੈ ਅਤੇ ਸਾਰੇ ਲੋਕ ਆਪਣੇ ਘਰ ਜਾ ਚੁੱਕੇ ਹਨ ਅਤੇ ਇਹ ਮੈਂਬਰ ਆਪਣੇ-ਆਪਣੇ ਘਰ ਨਹੀਂ ਪੁੱਜੇ। ਇਸ ਕਾਰਨ ਪਰਿਵਾਰ ਫਿਕਰਮੰਦ ਹੈ ਕਿ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਅਣਹੋਣੀ ਤਾਂ ਨਹੀਂ ਹੋ ਗਈ। ਹੁਣ ਉਹ ਪੁਲਸ ਤੋਂ ਸਹਾਇਤਾ ਦੀ ਮੰਗ ਕਰ ਰਹੇ ਹਨ।

PunjabKesari
ਡੇਰੇ ਨਾਲ ਜੁੜੀ ਇਕ ਦਰਦ ਭਰੀ ਕਹਾਣੀ ਯਮੁਨਾਨਗਰ ਦੀ ਹੈ। 50 ਸਾਲ ਦੇ ਗਿਆਨਚੰਦ ਪੁੱਤਰ ਰੂਪਰਾਮ ਰਸੂਲਪੁਰ ਬਿਲਾਸਪੁਰ ਯਮੁਨਾਨਗਰ ਸੰਨ 2012 ਤੋਂ ਗਾਇਬ ਹੈ ਜੋ ਕਿ ਕਦੇ ਪਿੰਡ ਦਾ ਸਰਪੰਚ ਹੁੰਦਾ ਸੀ। ਉਹ ਪਿੰਡ ਦੇ 20 ਲੋਕਾਂ ਦੇ ਨਾਲ ਡੇਰੇ 'ਚ ਨਾਮਦਾਨ ਲੈਣ ਲਈ ਗਿਆ ਸੀ। ਡੇਰੇ 'ਚ ਚੱਕਰ 'ਚ ਐਸਾ ਗਾਇਬ ਹੋਇਆ ਕਿ ਅੱਜ ਤੱਕ ਨਹੀਂ ਮਿਲਿਆ। ਜਿਸ ਸਮੇਂ ਉਹ ਗਾਇਬ ਹੋਇਆ ਉਸਦੀ ਬੇਟੀ ਦਾ ਵਿਆਹ ਹੋਣ ਵਾਲਾ ਸੀ। ਪਰਿਵਾਰ 5 ਬੇਟੀਆਂ ਅਤੇ 1 ਬੇਟਾ ਹੈ, ਜਿੰਨ੍ਹਾਂ 'ਚੋਂ 4 ਦੀ ਵਿਆਹ ਹੋ ਚੁੱਕਾ ਹੈ। ਅਜੇ ਤੱਕ ਇਕ ਬੇਟੀ ਅਣਵਿਆਹੀ ਹੈ। ਗਿਆਨ ਦੇ ਉਸ ਸਮੇਂ ਵੀ ਲਾਪਤਾ ਹੋਣ ਦੀ ਖਬਰ ਡੇਰੇ 'ਚ ਨਾ ਲਿਖ ਕੇ ਡੇਰੇ ਤੋਂ ਕੁਝ ਦੂਰ ਇਕ ਪਿੰਡ 'ਚ ਲਿਖੀ ਗਈ ਸੀ।
ਡੀਜੀਪੀ ਬੀ.ਐਸ.ਸੰਧੂ ਇਹ ਕਹਿ ਚੁੱਕੇ ਹਨ ਕਿ ਡੇਰੇ ਦੇ ਖਿਲਾਫ ਜਿਹੜੀ ਵੀ ਸ਼ਿਕਾਇਤ ਆਵੇਗੀ ਉਸਦੀ ਗਹਿਰਾਈ ਨਾਲ ਜਾਂਚ ਹੋਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਗਾਇਬ ਹੋਏ ਲੋਕਾਂ ਦੇ ਸੱਚ ਤੋਂ ਪੜਦਾ ਕਦੋਂ ਉਠੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹੁਣ ਇੰਨਾਂ ਲੋਕਾਂ ਦੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ ਡੇਰੇ 'ਚ ਪਿੰਜਰ ਹੋਣ ਦੀ ਗੱਲ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ।

PunjabKesari
ਹੁਣ ਤੱਕ ਡੇਰੇ 'ਚੋਂ ਗਾਇਬ ਹੋਏ ਲੋਕਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ

- ਸਾਲ 2008 'ਚ ਲਾਪਤਾ ਹੋਏ ਅੰਬਾਲਾ ਦੇ ਰਾਜੀਵ ਅਗਰਵਾਲ(45)
- ਸਾਲ 2008 ਤੋਂ ਗਾਇਬ ਸ਼ਾਹਦਾਬ। ਪਰਿਵਾਰ ਵਾਲਿਆਂ ਨੇ ਰਾਮ ਰਹੀਮ ਦੇ ਕਾਫਿਲੇ ਦੇ ਅੱਗੇ ਲੇਟਦੇ ਹੋਏ ਦੇਖਿਆ ਸੀ।
- ਚਰਖੀ ਦਾਦਰੀ ਥਾਣੇ ਦੇ ਪਿੰਡ ਤਿਵਾਲਾ ਦੀ ਰੇਣੂ(22) ਵੀ ਡੇਰੇ 'ਚੋਂ ਗਾਇਬ ਹੈ। ਉਸਦਾ ਪਤਾ ਲੱਗ ਚੁੱਕਾ ਹੈ। ਉਹ ਡੇਰੇ 'ਚੋਂ ਨਹੀਂ ਜਾਣਾ ਚਾਹੁੰਦੀ। ਉਸਦੇ ਪਰਿਵਾਰ ਵਾਲੇ ਉਸਨੂੰ ਲੈਣ ਲਈ ਆਏ ਸਨ ਪਰ ਉਹ ਨਹੀਂ ਗਈ।
- ਅੰਬਾਲਾ ਕੈਂਟ ਕਕਾ ਸੋਨੂੰ ਉਰਫ ਟੇਕਚੰਦ(32) 2012 ਤੋਂ ਗਾਇਬ।
- ਨੇਪਾਲ ਨਿਵਾਸੀ 70 ਸਾਲ ਅਮਲ ਪ੍ਰਸਾਦ ਵੀ ਡੇਰੇ ਚੋਂ 2014 ਤੋਂ ਗਾਇਬ ਹੈ।
- ਮੋਹਨ ਲਾਲ(62) ਪੁੱਤਰ ਅਤਰਚੰਦ 2016 ਤੋਂ ਗਾਇਬ ਹੈ।
- ਛਿੰਦਰਪਾਲ ਕੌਰ(27) ਪਤਨੀ ਸੁਖਦੇਵ ਸਿੰਘ ਘੜਸਾਨਾ ਮੰਡੀ ਨੀ ਡੇਰੇ 'ਚੋਂ ਸਾਲ 2012 ਤੋਂ ਗਾਇਬ ਹੈ।
- ਪੰਜਾਬ ਦੇ ਮਾਨਸਾ ਜ਼ਿਲੇ ਦੇ ਪਿੰਡ ਬਰੇਟਾ ਦੇ ਸਤਪਾਲ(32) ਪੁੱਤਰ ਬਲਵੰਤ ਸਿੰਘ ਸਾਲ 2013 ਤੋਂ ਗਾਇਬ।
- ਕੈਥਲ ਨਿਵਾਸੀ 21 ਸਾਲ ਦੇ ਅਰਜੁਨ ਪੁੱਤਰ ਮਹਿੰਦਰ ਸਿੰਘ ਸਾਲ 2014 ਤੋਂ ਗਾਇਬ।
- 17 ਸਾਲ ਦੇ ਸ਼ਿਸ਼ਪਾਲ ਪੁੱਤਰ ਗੁਰਦੇਵ ਸਿੰਘ ਨਿਵਾਸੀ ਛਾਪਰ ਯਮੁਨਾਨਗਰ ਸਾਲ 2014 ਤੋਂ ਗਾਇਬ ਹੈ।
- 17 ਸਾਲ ਦੇ ਸ਼ਿਸ਼ਪਾਲ ਪੁੱਤਰ ਗੁਰਦੇਵ ਸਿੰਘ ਨਿਵਾਸੀ ਛਾਪਰ ਯਮੁਨਾਨਗਰ ਸਾਲ 2014 ਤੋਂ ਗਾਇਬ ਹੈ।
- ਫਤਿਹਾਬਾਦ ਜ਼ਿਲੇ ਦੇ ਪਿੰਡ ਭਿਰਡਾਨਾ ਦੀ ਲਾਲੀ(36) ਪਤਨੀ ਪ੍ਰਕਾਸ਼ ਵੀ ਸਾਲ 2011 ਤੋਂ ਗਾਇਬ ਹੈ।
- ਪ੍ਰਿਅੰਕਾ(26) ਪਤਨੀ ਰਮੇਸ਼ ਪਿੰਡ ਸ਼ਿਰਹੇੜਾ ਥਾਣਾ ਬਰਵਾਲਾ ਹਿਸਾਰ ਸਾਲ 2011 ਤੋਂ ਗਾਇਬ ਹੈ।
- ਗਿਆਨਚੰਦ(50) ਪੁੱਤਰ ਰੂਪਰਾਮ ਨਿਵਾਸੀ ਯਮੁਨਾਨਗਰ ਸਾਲ 2012 ਤੋਂ ਗਾਇਬ ਹੈ।
- ਬਿੱਟੂ ਸਿੰਘ(24) ਪੁੱਤਰ ਨੇਬਸਿੰਘ ਨਿਵਾਸੀ ਅੰਬਾਲਾ ਸਾਲ 2012 ਤੋਂ ਗਾਇਬ ਹੈ।


Related News