ਪੰਜਾਬ ਦੇ ਲੋਕਾਂ ਨੂੰ ਪਹਿਲਾਂ ਕੈਪਟਨ ਨੇ ਗੁੰਮਰਾਹ ਕੀਤਾ, ਹੁਣ CM ਚੰਨੀ ਬੋਲ ਰਹੇ ਹਨ ਝੂਠ : ਸੁਖਬੀਰ
Monday, Nov 29, 2021 - 01:57 AM (IST)
ਲੁਧਿਆਣਾ(ਪਾਲੀ, ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਪਾਰੀਆਂ ਨਾਲ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸੂਬੇ ਦਾ ਵਪਾਰ ਪ੍ਰਫੁੱਲਿਤ ਹੋਵੇਗਾ ਤਾਂ ਹੀ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ।
ਸ. ਬਾਦਲ ਨੇ ਕਿਹਾ ਕਿ ‘ਆਪ’ ਦੇ ਕਨਵੀਨਰ ਕੇਜਰੀਵਾਲ ਝੂਠ ਦੀ ਪੰਡ ਹਨ। ਪੰਜਾਬ ਦੇ ਲੋਕ ਉਸ ਤੋਂ ਸੁਚੇਤ ਰਹਿਣ। ਉਸ ਨੇ ਪਹਿਲਾਂ ਅੰਨਾ ਹਜਾਰੇ ਸੰਘਰਸ਼ ਮੌਕੇ ਕਿਹਾ ਕਿ ਕੇਜਰੀਵਾਲ ਸਿਆਸਤ ਵਿਚ ਨਹੀਂ ਆਵੇਗਾ, ਫਿਰ ਸਿਆਸਤ ਵਿਚ ਆ ਗਿਆ। ਦਿੱਲੀ ਮੁੱਖ ਮੰਤਰੀ ਬਣਨ ਤੋਂ ਬਾਅਦ ਕਿਹਾ ਕੋਈ ਸਰਕਾਰੀ ਸਹੂਲਤਾਂ ਨਹੀਂ ਲਵਾਂਗਾ ਪਰ ਸਰਕਾਰੀ ਫਲੈਟ ਲੈ ਕੇ ਕਰੋੜਾਂ ਰੁਪਏ ਮੁਰਮੰਤ ’ਤੇ ਖਰਚ ਕੀਤੇ। ਬਾਅਦ ਵਿਚ ਕਿਹਾ ਕਿ ਕੋਈ ‘ਆਪ’ ਵਿਧਾਇਕ ਸਰਕਾਰੀ ਖਰਚ ’ਤੇ ਤਨਖਾਹ ਨਹੀਂ ਲਵੇਗਾ, ਜਦਕਿ 1 ਲੱਖ ਰੁਪਏ ਮਹੀਨਾ ‘ਆਪ’ ਵਿਧਾਇਕ ਹਰ ਮਹੀਨੇ ਤਨਖਾਹ ਲੈ ਰਹੇ ਹਨ।
ੁਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਜੋ 5 ਗਾਰੰਟੀਆਂ ਦੇ ਰਿਹਾ ਹੈ, ਇਕ ਵੀ ਗਾਰੰਟੀ ਪੰਜਾਬ ਵਿਚ ਲਾਗੂ ਨਹੀਂ ਕਰ ਸਕਦਾ। ਇਹ ਸਿਰਫ ਪੰਜਾਬ ਵਾਸੀਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੋਟਾਂ ਲੈਣ ਲਈ ਗੁੰਮਰਾਹ ਕੀਤਾ ਜਾ ਰਿਹਾ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਕੈਪਟਨ ਅਮਰਿੰਦਰ ਨੇ ਸਾਡੇਂ 4 ਸਾਲ ਗੁੰਮਰਾਹ ਰਹੀ ਰੱਖਿਆ ਤੇ ਹੁਣ ਚਰਨਜੀਤ ਚੰਨੀ ਵਿਕਾਸ ਦੇ ਨਾਂ ’ਤੇ ਝੂਠ ਬੋਲ ਰਿਹਾ ਹੈ, ਜਦਕਿ ਅਕਾਲੀ ਦਲ ਨੇ ਜੋ ਕਿਹਾ, ਉਹ ਕਰ ਕੇ ਵਿਖਾਇਆ ਹੈ। ਇਸ ਮੌਕੇ ਅਨਿਲ ਜੋਸ਼ੀ, ਆਰ. ਐੱਨ. ਸ਼ਰਮਾ, ਮਹੇਸ਼ਇੰਦਰ ਗਰੇਵਾਲ, ਰਣਜੀਤ ਸਿੰਘ ਢਿੱਲੋਂ, ਹਰੀਸ਼ ਰਾਏ ਢਾਂਡਾ, ਪ੍ਰਧਾਨ ਪ੍ਰਿਤਪਾਲ ਸਿੰਘ, ਡਾ. ਸੁਖਦੇਵ, ਗੁਰਦੀਪ ਸਿੰਘ ਗੋਸ਼ਾ, ਨੂਰਜੋਤ ਸਿੰਘ ਮੱਕੜ ਹਾਜ਼ਰ ਸਨ।