ਚੰਡੀਗੜ੍ਹ ਵਾਲੇ ਹੋ ਜਾਣ ਸਾਵਧਾਨ! ਵੱਡੀ ਮੁਸੀਬਤ ਤੋਂ ਖ਼ੁਦ ਦਾ ਰੱਖਣ ਧਿਆਨ

Sunday, Nov 10, 2024 - 09:54 AM (IST)

ਚੰਡੀਗੜ੍ਹ ਵਾਲੇ ਹੋ ਜਾਣ ਸਾਵਧਾਨ! ਵੱਡੀ ਮੁਸੀਬਤ ਤੋਂ ਖ਼ੁਦ ਦਾ ਰੱਖਣ ਧਿਆਨ

ਚੰਡੀਗੜ੍ਹ (ਰੋਹਾਲ) : ਸ਼ਨੀਵਾਰ ਸ਼ਾਮ ਨੂੰ ਜਦੋਂ ਦੇਸ਼ ਦੇ 264 ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ) ਸਾਹਮਣੇ ਆਇਆ ਤਾਂ ਪ੍ਰਦੂਸ਼ਣ ਤੋਂ ਸਭ ਤੋਂ ਵੱਧ ਪ੍ਰਭਾਵਿਤ ਇਨ੍ਹਾਂ ਸ਼ਹਿਰਾਂ ਦੀ ਰੈੱਡ ਜ਼ੋਨ ਸੂਚੀ 'ਚ ਦੇਸ਼ ਦੇ ਸਿਰਫ਼ 5 ਸ਼ਹਿਰ ਹੀ ਸਨ। ਇਨ੍ਹਾਂ ਪੰਜ ਸ਼ਹਿਰਾਂ ’ਚ ਹੈਰਾਨੀ ਦੀ ਗੱਲ ਇਹ ਸੀ ਕਿ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਇੰਨ੍ਹਾਂ ਪੰਜ ਸ਼ਹਿਰਾਂ ਦੀ ਸੂਚੀ 'ਚ ਚੰਡੀਗੜ੍ਹ ਚੌਥੇ ਨੰਬਰ ’ਤੇ ਸੀ। ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 332 ਸੀ, ਜੋ ਪ੍ਰਦੂਸ਼ਣ ਦੇ ਨਿਰਧਾਰਿਤ ਮਾਪਦੰਡਾਂ ਵਿਚੋਂ ਸਭ ਤੋਂ ਮਾੜਾ ਪੱਧਰ ਹੈ। ਸਿਹਤ ਲਈ ਸਭ ਤੋਂ ਵੱਧ ਹਾਨੀਕਾਰਕ ਪੀ. ਐੱਮ. 2.5 ਦੀ ਔਸਤ ਮਾਤਰਾ ਹੀ 319 ਤੋਂ 343 ਦੇ ਸਭ ਤੋਂ ਮਾੜੇ ਪੱਧਰ ’ਤੇ ਪਹੁੰਚ ਗਈ ਹੈ। ਪ੍ਰਦੂਸ਼ਣ ਦੇ ਇਸ ਵੱਧਦੇ ਪੱਧਰ ਦਾ ਅਸਰ ਇਹ ਸੀ ਕਿ ਸ਼ਨੀਵਾਰ ਨੂੰ ਪੂਰਾ ਦਿਨ ਸ਼ਹਿਰ ’ਚ ਸੂਰਜ ਦੀ ਚਮਕ ਪ੍ਰਦੂਸ਼ਣ ਨੇ ਰੋਕੇ ਰੱਖੀ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਵੀ ਸਿਰਫ 28.1 ਡਿਗਰੀ ਹੀ ਰਿਹਾ। ਪ੍ਰਦੂਸ਼ਣ ਦੇ ਇਸ ਮਾੜੇ ਪੱਧਰ ਕਾਰਨ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਇਹ ਪ੍ਰਦੂਸ਼ਣ ਖ਼ਤਰਾ ਬਣ ਗਿਆ ਹੈ।

ਇਹ ਵੀ ਪੜ੍ਹੋ : ਪ੍ਰਿੰਕਲ ਫਾਇਰਿੰਗ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ, ਕਾਂਡ ਪਿੱਛੇ ਇਹ ਸੀ ਅਸਲ ਵਜ੍ਹਾ
ਰਾਤ ਨੂੰ ਬੇਹੱਦ ਮਾੜੇ ਪੱਧਰ ’ਤੇ ਪ੍ਰਦੂਸ਼ਣ ਤਾਂ ਦਿਨ ਵੇਲੇ ਵੀ ਖਰਾਬ
ਚਿੰਤਾ ਦੀ ਗੱਲ ਹੈ ਕਿ ਹਵਾ ’ਚ ਪ੍ਰਦੂਸ਼ਣ ਦਾ ਮਾੜਾ ਪੱਧਰ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਤੈਅ ਮਾਪਦੰਡਾਂ ਮੁਤਾਬਕ ਬਹੁਤ ਹੀ ਮਾੜੇ ਪੱਧਰ ਤੱਕ ਪਹੁੰਚ ਰਿਹਾ ਹੈ। ਦੁਪਹਿਰ ਵੇਲੇ ਹਾਲਤ ਰਾਤ ਵਰਗੀ ਤਾਂ ਨਹੀਂ ਹੈ ਪਰ ਦਿਨ ਵੇਲੇ ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਮਾੜੇ ਪੱਧਰ ’ਤੇ ਹੈ। ਹਵਾ ’ਚ ਸਿਹਤ ਦੇ ਲਿਹਾਜ਼ ਨਾਲ ਮਾੜੇ ਮੰਨੇ ਜਾਣ ਵਾਲੇ ਕਣ ਰਾਤ ਨੂੰ ਜ਼ਮੀਨ ’ਤੇ ਆ ਜਾਣ ਕਾਰਨ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ।

ਇਹ ਵੀ ਪੜ੍ਹੋ : ਡੰਮੀ ਸਕੂਲਾਂ 'ਚ ਬੱਚੇ ਪੜ੍ਹਾਉਣ ਵਾਲੇ ਹੋ ਜਾਣ Alert, ਆ ਗਈ ਵੱਡੀ ਖ਼ਬਰ
ਸ਼ਹਿਰ ਦਾ ਹਰ ਹਿੱਸਾ ਬੁਰੀ ਤਰ੍ਹਾਂ ਲਪੇਟ ’ਚ
ਪੂਰੇ ਸ਼ਹਿਰ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਤਿੰਨ ਥਾਵਾਂ ਸੈਕਟਰ-22, ਸੈਕਟਰ-25 ਅਤੇ ਸੈਕਟਰ-53 ਦੀ ਆਬਜ਼ਰਵੇਟਰੀਆਂ ਰਾਹੀਂ ਮਾਪਿਆ ਜਾਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ. ਪੀ. ਸੀ. ਸੀ.) ਵੱਲੋਂ ਤੈਅ ਮਾਪਦੰਡਾਂ ਮੁਤਾਬਕ ਹੁਣ ਸ਼ਹਿਰ ਦੇ ਹਰ ਹਿੱਸੇ ਦੀ ਆਬੋਹਵਾ ਬੁਰੀ ਤਰ੍ਹਾਂ ਪ੍ਰਦੂਸ਼ਣ ਨਾਲ ਪ੍ਰਭਾਵਿਤ ਹੈ। ਸ਼ਹਿਰ ਵਿਚ ਪੀ. ਐੱਮ. 2.5 ਦੀ ਘੱਟੋ-ਘੱਟ ਮਾਤਰਾ 319 ਤੋਂ 344 ਦੇ ਸਭ ਤੋਂ ਖ਼ਰਾਬ ਪੱਧਰ ਦੇ ਵਿਚਕਾਰ ਪਹੁੰਚ ਗਈ ਹੈ। ਪੀ. ਐੱਮ. 2.5 ਦਾ ਵੱਧ ਤੋਂ ਵੱਧ ਪੱਧਰ ਸੈਕਟਰ 53 ਦੇ 408 ਤੱਕ ਪਹੁੰਚ ਗਿਆ। ਪੀ. ਐੱਮ. 10 ਦਾ ਔਸਤ ਪੱਧਰ 185 ਤੋਂ 236 ਦੇ ਹੀ ਬੇਹੱਦ ਮਾੜੇ ਪੱਧਰ ’ਤੇ ਹੈ।
ਦਮਾ, ਬੀ. ਪੀ. ਦਿਲ ਦੇ ਰੋਗੀਆਂ ਲਈ ਖ਼ਰਾਬ ਦੌਰ
ਪ੍ਰਦੂਸ਼ਣ ਦਾ ਇਹ ਮਾੜਾ ਪੱਧਰ ਦਮੇ, ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਲਈ ਸਮੱਸਿਆਵਾਂ ਪੈਦਾ ਕਰਨ ਦੇ ਨਾਲ ਸਟੋਕਸ ਵੀ ਲਿਆ ਸਕਦਾ ਹੈ। ਹਵਾ ਵਿਚ ਪੀ. ਐੱਮ. 2.5 ਅਤੇ ਪੀ. ਐੱਮ. 10 ਦੀ ਮਾਤਰਾ ਲਗਾਤਾਰ ਬੇਹੱਦ ਖ਼ਰਾਬ ਪੱਧਰ ’ਤੇ ਹੋਣ ਕਾਰਨ ਕਈ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਚਿੰਤਾ ਪੈਦਾ ਕਰ ਰਿਹਾ ਹੈ। ਹਵਾ ਵਿਚ ਪੀ.ਐੱਮ. 2.5 ਦੀ ਇਹ ਵੱਡੀ ਮਾਤਰਾ ਸਿਹਤਮੰਦ ਲੋਕਾਂ ਦੇ ਫੇਫੜਿਆਂ ਦੇ ਅੰਦਰਲੇ ਹਿੱਸੇ ਨੂੰ ਪ੍ਰਭਾਵਿਤ ਕਰਦੀ ਹੈ। ਪੀ. ਐੱਮ. 2.5 ਦੇ ਕਣ ਫੇਫੜਿਆਂ ਦੀ ਸਭ ਤੋਂ ਅੰਦਰਲੀ ਸਤ੍ਹਾ ’ਤੇ ਜਾ ਕੇ ਜੰਮਦੇ ਹਨ, ਜੋ ਕਈ ਦਿਨਾਂ ਤੱਕ ਸਾਫ਼ ਨਹੀਂ ਹੁੰਦੇ।
ਦੇਸ਼ ਦੇ 5 ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਦਿੱਲੀ-352
ਬੱਦੀ-344
ਮੰਡੀਦੀਪ -343
ਚੰਡੀਗੜ੍ਹ-332
ਬਹਾਦੁਰਗੜ੍ਹ-305

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News