ਫਨ ਖ਼ਿਲਾਰੀ ਬੈਠੇ ਕੋਬਰਾ ਸੱਪ ਨੇ ਖੜ੍ਹੇ ਕੀਤੇ ਰੌਂਗਟੇ, ਇੱਧਰ-ਉੱਧਰ ਭੱਜਣ ਲੱਗੇ ਲੋਕ, ਵੀਡੀਓ 'ਚ ਦੇਖੋ ਫਿਰ ਕੀ ਹੋਇਆ

Sunday, Jun 30, 2024 - 01:11 PM (IST)

ਫਨ ਖ਼ਿਲਾਰੀ ਬੈਠੇ ਕੋਬਰਾ ਸੱਪ ਨੇ ਖੜ੍ਹੇ ਕੀਤੇ ਰੌਂਗਟੇ, ਇੱਧਰ-ਉੱਧਰ ਭੱਜਣ ਲੱਗੇ ਲੋਕ, ਵੀਡੀਓ 'ਚ ਦੇਖੋ ਫਿਰ ਕੀ ਹੋਇਆ

ਫਾਜ਼ਿਲਕਾ : ਫਾਜ਼ਿਲਕਾ ਦੇ ਡੀ. ਐੱਸ. ਪੀ. ਦਫ਼ਤਰ ਨੇੜੇ ਇਕ ਮਿੱਟੀ ਦੀ ਟਰਾਲੀ ਜਦੋਂ ਸਪੀਡ ਬ੍ਰੇਕਰ ਤੋਂ ਲੰਘੀ ਤਾਂ ਅਚਾਨਕ ਝਟਕਾ ਲੱਗਣ ਕਾਰਨ ਟਰਾਲੀ 'ਚੋਂ ਕੋਬਰਾ ਸੱਪ ਸੜਕ 'ਤੇ ਡਿੱਗ ਗਿਆ। ਸੱਪ ਬੜੀ ਤੇਜ਼ੀ ਨਾਲ ਨੇੜੇ ਇਕ ਚਾਹ ਦੀ ਦੁਕਾਨ 'ਚ ਵੜ ਗਿਆ, ਜਿਸ ਨੂੰ ਦੇਖ ਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ ਅਤੇ ਅਚਾਨਕ ਭਾਜੜਾਂ ਪੈ ਗਈਆਂ। ਜਾਣਕਾਰੀ ਦਿੰਦੇ ਹੋਏ ਸੁੰਮਤ ਕੁਮਾਰ ਨੇ ਦੱਸਿਆ ਕਿ ਫਾਜ਼ਿਲਕਾ ਦੇ ਡੀ. ਐੱਸ. ਪੀ. ਦਫ਼ਤਰ ਦੇ ਨੇੜੇ ਲੱਗਦੇ ਚੌਂਕ 'ਚ ਉਹ ਅਤੇ ਹੋਰ ਲੋਕ ਚਾਹ ਦੀ ਦੁਕਾਨ 'ਤੇ ਬੈਠੇ ਹੋਏ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਤੂਫ਼ਾਨ ਨਾਲ ਭਾਰੀ ਮੀਂਹ ਦੀ ਚਿਤਾਵਨੀ, 9 ਜ਼ਿਲ੍ਹਿਆਂ 'ਚ ਜਾਰੀ ਹੋਇਆ Alert

ਇੰਨੇ 'ਚ ਸੜਕ 'ਤੇ ਮਿੱਟੀ ਨਾਲ ਭਰੀ ਇਕ ਟਰਾਲੀ ਆਈ, ਜੋ ਡੀ. ਐੱਸ. ਪੀ. ਦਫ਼ਤਰ ਨੇੜੇ ਚੌਂਕ 'ਚ ਬਣੇ ਸਪੀਡ ਬ੍ਰੇਕਰ ਤੋਂ ਲੰਘੀ ਤਾਂ ਝਟਕਾ ਲੱਗਣ ਕਾਰਨ ਕਰੀਬ 4 ਫੁੱਟ ਦਾ ਕੋਬਰਾ ਸੱਪ ਟਰਾਲੀ 'ਚੋਂ ਹੇਠਾਂ ਡਿੱਗ ਗਿਆ। ਸੱਪ ਬੜੀ ਹੀ ਤੇਜ਼ੀ ਨਾਲ ਚਾਹ ਦੀ ਦੁਕਾਨ 'ਚ ਦਾਖ਼ਲ ਹੋ ਗਿਆ, ਜਿਸ ਨੂੰ ਦੇਖ ਕੇ ਲੋਕਾਂ ਦੇ ਸਾਹ ਸੁੱਕ ਗਏ ਅਤੇ ਲੋਕ ਇਧਰ-ਉਧਰ ਭੱਜਣ ਲੱਗੇ।

ਇਹ ਵੀ ਪੜ੍ਹੋ : ਪੰਜਾਬ 'ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, 2 ਲੋਕਾਂ ਦੀ ਮੌਤ, ਰੇਸਰ ਬਾਈਕ ਨੂੰ ਲੱਗੀ ਅੱਗ

ਸੱਪ ਲਗਾਤਾਰ ਇਕ ਤੋਂ ਦੂਜੀ ਦੁਕਾਨ ਅੰਦਰ ਵੜਦਾ ਰਿਹਾ ਅਤੇ ਫਿਰ ਫਨ ਖਿਲਾਰ ਕੇ ਬੈਠ ਗਿਆ। ਲੋਕ ਸੱਪ ਨੂੰ ਮਾਰਨ ਲਈ ਇਕੱਠੇ ਹੋ ਗਏ। ਇਸ ਤੋਂ ਬਾਅਦ ਇਕ ਸ਼ਖ਼ਸ ਨੇ ਸੱਪ ਨੂੰ ਰੈਸਕਿਊ ਕਰਕੇ ਡੱਬੇ 'ਚ ਬੰਦ ਕਰ ਦਿੱਤਾ ਅਤੇ ਦੂਰ ਇਕ ਨਾਲੇ ਦੇ ਨੇੜੇ ਛੱਡ ਦਿੱਤਾ। ਫਿਲਹਾਲ ਇਸ ਘਟਨਾ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News