ਨਸ਼ਾ ਛੁਡਾਊ ਕੇਂਦਰ ਬਣ ਗਿਆ ਜੰਗ ਦਾ ਮੈਦਾਨ, ਦਵਾਈ ਲਈ ਲੜ ਪਏ ਲੋਕ, ਬੁਲਾਉਣੀ ਪਈ ਪੁਲਸ
Saturday, Dec 16, 2023 - 02:10 AM (IST)
ਜਲਾਲਾਬਾਦ (ਸੁਨੀਲ) : ਸਥਾਨਕ ਸਰਕਾਰੀ ਹਸਪਤਾਲ ਤੋਂ ਇਕ ਖ਼ਬਰ ਸਾਹਮਣੇ ਆਈ ਹੈ, ਜਿੱਥੇ 2 ਜ਼ਿਲ੍ਹਿਆਂ ਦੇ ਲੋਕ ਓਟ ਸੈਂਟਰ ਤੋਂ ਨਸ਼ਾ ਛੁਡਾਊ ਦਵਾਈ ਲੈਣ ਪਹੁੰਚ ਗਏ। ਭੀੜ ਇੰਨੀ ਹੋ ਗਈ ਕਿ ਨਸ਼ਾ ਛੁਡਾਉਣ ਦੀ ਦਵਾਈ ਲੈਣ ਲਈ ਮਾਮਲਾ ਲੜਾਈ-ਝਗੜੇ ਤੱਕ ਪਹੁੰਚ ਗਿਆ। ਲੋਕ ਇਕ-ਦੂਜੇ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਨ ਲੱਗੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਭੀੜ ਨੂੰ ਕਾਬੂ ਕਰਨ ਲਈ ਹਸਪਤਾਲ ਪ੍ਰਸ਼ਾਸਨ ਨੂੰ ਪੁਲਸ ਬੁਲਾਉਣੀ ਪਈ, ਜਿਸ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਇਆ ਗਿਆ। ਮੌਕੇ 'ਤੇ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਲੋਕ ਨਸ਼ਾ ਛੁਡਾਉਣ ਦੀ ਦਵਾਈ ਦੀ ਵਰਤੋਂ ਨਸ਼ਾ ਕਰਨ ਲਈ ਕਰ ਰਹੇ ਹਨ, ਇਸ ਲਈ ਨਸ਼ੇ ਦੀ ਲੱਗ ਰਹੀ ਲਤ ਕਾਰਨ ਉਨ੍ਹਾਂ ਵੱਲੋਂ ਝਗੜਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸੰਮਨ ਦੇਣ ਗਏ ਥਾਣੇਦਾਰ ਦੀ ਕੀਤੀ ਕੁੱਟਮਾਰ ਤੇ ਪਾੜੀ ਵਰਦੀ, 3 ਖ਼ਿਲਾਫ਼ ਮਾਮਲਾ ਦਰਜ
ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਐੱਸ.ਐੱਮ.ਓ. ਦਾ ਕਹਿਣਾ ਹੈ ਕਿ ਦਵਾਈ ਲੈਣ ਆਏ ਲੋਕ ਸਟਾਫ਼ ਨਾਲ ਮਾੜਾ ਵਿਵਹਾਰ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪੁਲਸ ਬੁਲਾਉਣੀ ਪਈ। ਇਸ ਸਬੰਧੀ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਪੱਤਰ ਵੀ ਭੇਜਿਆ ਹੈ ਕਿ ਅਜਿਹੇ ਅਨਸਰਾਂ ਨੂੰ ਕਾਬੂ ਕਰਨ ਲਈ ਹਸਪਤਾਲ 'ਚ ਪੱਕੇ ਤੌਰ 'ਤੇ ਪੁਲਸ ਤਾਇਨਾਤ ਕੀਤੀ ਜਾਵੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8