ਲੋਕਾਂ ਨੇ ਪੁਲਸ ''ਤੇ ਧੱਕੇਸ਼ਾਹੀ ਦੇ ਲਾਏ ਦੋਸ਼, ਚਾਰ ਘੰਟੇ ਤੱਕ ਕੀਤਾ ਚੱਕਾ ਜਾਮ

Friday, Jul 07, 2017 - 07:51 AM (IST)

ਲੋਕਾਂ ਨੇ ਪੁਲਸ ''ਤੇ ਧੱਕੇਸ਼ਾਹੀ ਦੇ ਲਾਏ ਦੋਸ਼, ਚਾਰ ਘੰਟੇ ਤੱਕ ਕੀਤਾ ਚੱਕਾ ਜਾਮ

ਅਲਾਵਲਪੁਰ, (ਬੰਗੜ)- ਕਸਬਾ ਅਲਾਵਲਪੁਰ ਵਾਸੀਆਂ ਵੱਲੋਂ ਪੁਲਸ ਪ੍ਰਸ਼ਾਸਨ 'ਤੇ ਧੱਕਸ਼ਾਹੀ ਦਾ ਦੋਸ਼ ਲਾਉਂਦੇ ਹੋਏ ਅਲਾਵਲਪੁਰ ਲਿੰਕ ਰੋਡ 'ਤੇ 12 ਵਜੇ ਦੇ ਕਰੀਬ ਜਾਮ ਲਾ ਦਿੱਤਾ ਗਿਆ। ਅਲਾਵਲਪੁਰ ਵਾਸੀ ਵਿਜੇ ਕੁਮਾਰ ਪੁੱਤਰ ਸਰਦਾਰੀ ਲਾਲ, ਪਰਮਿੰਦਰ ਸਿੰਘ, ਮਦਨ ਲਾਲ, ਕਸ਼ਮੀਰੀ ਲਾਲ, ਹਰਜਿੰਦਰ ਪਾਲ, ਰਾਮ ਮੂਰਤੀ ਤੇ ਸਰਬਜੀਤ ਸਿੰਘ ਅਲਾਵਲਪੁਰ ਨੇ ਟ੍ਰੈਵਲ ਏਜੰਟ ਸੰਨੀ ਬਤਰਾ ਵਾਸੀ ਕਾਲਾ ਬੱਕਰਾ ਅਤੇ ਲਵਜੀਤ ਕੌਰ ਵਾਸੀ ਕਿਸ਼ਨਪੁਰ ਥਾਣਾ ਭੋਗਪੁਰ 'ਤੇ ਦੋਸ਼ ਲਾਉਂਦਿਆਂ ਦੱਸਿਆ ਕਿ 2 ਸਾਲ ਪਹਿਲਾਂ ਉਨ੍ਹਾਂ ਆਪਣੇ ਲੜਕਿਆਂ ਨੂੰ ਅਰਬ ਦੇਸ਼ ਭੇਜਣ ਲਈ 9 ਪਾਸਪੋਰਟ ਅਤੇ ਤਿੰਨ ਲੱਖ ਰੁਪਏ ਦਿੱਤੇ ਸਨ ਪਰ ਇਨ੍ਹਾਂ ਏਜੰਟਾਂ ਵੱਲੋਂ ਕਿਸੇ ਵੀ ਵਿਅਕਤੀ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਉਲਟਾ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਸਾਡੀ ਕਿਸੇ ਨੇ ਨਾ ਸੁਣੀ। ਟ੍ਰੈਵਲ ਏਜੰਟਾਂ ਵੱਲੋਂ ਪੁਲਸ ਦੀ ਮਿਲੀਭੁਗਤ ਨਾਲ ਉਲਟਾ ਸਾਡੇ ਲੜਕਿਆਂ ਉਪਰ ਹੀ ਝੂਠੇ ਤੇ ਨਾਜਾਇਜ਼ ਪਰਚੇ ਦਰਜ ਕਰਵਾ ਦਿੱਤੇ ਗਏ।
ਵਿਜੇ ਕੁਮਾਰ ਨੇ ਦੱਸਿਆ ਕਿ ਕਿਸ਼ਨਪੁਰ ਪੁਲਸ ਵੱਲੋਂ ਸਾਡੇ ਬੱਚਿਆਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਤੇ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਪਰ ਅਸਲ 'ਚ ਉਨ੍ਹਾਂ ਵੱਲੋਂ ਅਦਾਲਤ 'ਚ ਆਪ ਪੇਸ਼ੀ ਹੋਈ ਹੈ। ਲਾਏ ਜਾਮ ਨੂੰ ਡੀ. ਐੱਸ. ਪੀ. ਦਵਿੰਦਰ ਸਿੰਘ ਨੇ ਇਕ ਦਿਨ ਦਾ ਟਾਈਮ ਲੈ ਕੇ ਖੁਲ੍ਹਵਾਇਆ। ਲੋਕਾਂ ਨੂੰ ਸ਼ਾਂਤ ਕੀਤਾ ਤੇ ਆਵਾਜਾਈ ਬਹਾਲ ਕੀਤੀ।


Related News