ਘਰੇਲੂ ਗੈਸ ਦੀ ਸਪਲਾਈ ਸਮੇਂ ''ਤੇ ਨਾ ਮਿਲਣ ਕਾਰਨ ਲੋਕ ਹੋ ਰਹੇ ਨੇ ਪ੍ਰੇਸ਼ਾਨ

Monday, Aug 14, 2017 - 07:06 AM (IST)

ਘਰੇਲੂ ਗੈਸ ਦੀ ਸਪਲਾਈ ਸਮੇਂ ''ਤੇ ਨਾ ਮਿਲਣ ਕਾਰਨ ਲੋਕ ਹੋ ਰਹੇ ਨੇ ਪ੍ਰੇਸ਼ਾਨ

ਤਰਨਤਾਰਨ,   (ਰਮਨ)-  ਸਥਾਨਕ ਇੰਡੀਅਨ ਆਇਲ ਕੰਪਨੀ ਦੀ ਗੈਸ ਸਪਲਾਈ ਠੀਕ ਢੰਗ ਨਾਲ ਗਾਹਕਾਂ ਨੂੰ ਨਾ ਮਿਲਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰ ਹੁੰਦੇ ਹੀ ਗੈਸ ਏਜੰਸੀ ਦੇ ਬਾਹਰ ਸੜਕਾਂ ਉਪਰ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਲੋਕਾਂ ਨੂੰ ਗੈਸ ਸਮੇਂ 'ਤੇ ਨਾ ਮਿਲਣ ਕਾਰਨ ਜਿਥੇ ਗਰਮੀ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਮਹਿੰਗੇ ਭਾਅ ਦੇ ਬਾਲਣ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। 
ਇਸ ਸਬੰਧੀ ਮਹਿਤਾਬ ਸਿੰਘ, ਸੁਰਜੀਤ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ, ਅਮਰ ਸਿੰਘ, ਬਲਵਿੰਦਰ ਸਿੰਘ, ਮੁਖਤਾਰ ਸਿੰਘ, ਕਰਨ, ਹਰਜੀਤ ਕੌਰ, ਮਲਕੀਤ ਕੌਰ, ਮਨਜੀਤ ਕੌਰ ਤੇ ਨਰਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਇਕ ਹਫਤੇ ਤੋਂ ਗੈਸ ਏਜੰਸੀ ਦੇ ਚੱਕਰ ਮਾਰ ਰਹੇ ਹਨ ਕਿ ਉਨ੍ਹਾਂ ਨੂੰ ਘਰੇਲੂ ਗੈਸ ਲਈ ਪਰਚੀ ਮਿਲ ਜਾਵੇ ਪਰ ਹਰ ਰੋਜ਼ ਉਹ ਖਾਲੀ ਹੱਥ ਵਾਪਸ ਪਰਤ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਦੂਰ-ਦਰਾਡੇ ਦੇ ਪਿੰਡਾਂ ਤੋਂ ਗੈਸ ਲੈਣ ਲਈ ਆਏ ਸਨ ਪਰ ਗੈਸ ਦੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਵਾਪਸ ਪਰਤਨਾ ਪੈ ਰਿਹਾ ਹੈ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਗੈਸ ਕੰਪਨੀ ਦੇ ਚੀਫ ਏਰੀਆ ਮੈਨੇਜਰ ਰਾਕੇਸ਼ ਸਾਰੋਜ ਨੇ ਮੰਨਿਆ ਕਿ ਗੈਸ ਦੀ ਸਪਲਾਈ ਪਿਛਲੇ ਕੁਝ ਦਿਨਾਂ ਤੋਂ ਘੱਟ ਆਉਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਆ ਰਹੀਆਂ ਹੈ ਜੋ ਜਲਦ ਹੀ ਦੂਰ ਹੋ ਜਾਣਗੀਆਂ।


Related News