''ਜ਼ਿਲ੍ਹੇ ’ਚ ਮੋਬਾਇਲ ਟਾਵਰ ਲਾਉਣ ਦੀਆਂ ਪੈਂਡਿੰਗ ਐਪਲੀਕੇਸ਼ਨਾਂ ਦਾ ਅਧਿਕਾਰੀ ਜਲਦ ਕਰਨ ਨਿਪਟਾਰਾ''

Wednesday, Apr 07, 2021 - 01:51 AM (IST)

''ਜ਼ਿਲ੍ਹੇ ’ਚ ਮੋਬਾਇਲ ਟਾਵਰ ਲਾਉਣ ਦੀਆਂ ਪੈਂਡਿੰਗ ਐਪਲੀਕੇਸ਼ਨਾਂ ਦਾ ਅਧਿਕਾਰੀ ਜਲਦ ਕਰਨ ਨਿਪਟਾਰਾ''

ਜਲੰਧਰ,(ਚੋਪੜਾ)– ਜ਼ਿਲ੍ਹੇ ਵਿਚ ਮੋਬਾਇਲ ਟਾਵਰ ਲਾਉਣ ਦੀਆਂ ਪੈਂਡਿੰਗ ਐਪਲੀਕੇਸ਼ਨਾਂ ਦਾ ਅਧਿਕਾਰੀ ਜਲਦ ਨਿਪਟਾਰਾ ਕਰਨ। ਉਕਤ ਹੁਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਟੈਲੀਕਾਮ ਇਨਫਰਾਸਟਰੱਕਚਰ ਪਾਲਿਸੀ 2020 ਤਹਿਤ ਐੱਨ. ਓ. ਸੀ. ਜਾਰੀ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਵਰਚੁਅਲ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਟੈਲੀਕਾਮ ਕੰਪਨੀਆਂ ਵੱਲੋਂ ਮੋਬਾਇਲ ਟਾਵਰ ਲਾਉਣ ਸਬੰਧੀ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਨੂੰ ਕਲੀਅਰ ਕਰਨ ਲਈ ਸਬੰਧਤ ਵਿਭਾਗਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਬਾਇਲ ਟਾਵਰ ਲਾਉਣ ਸਬੰਧੀ ਸਾਰੀਆਂ ਕਾਰਵਾਈਆਂ ਇਸ ਪੋਰਟਲ ’ਤੇ ਅਪਲਾਈ ਕਰਨ ਦੇ 30 ਦਿਨਾਂ ਦੇ ਅੰਦਰ-ਅੰਦਰ ਪੂਰੀਆਂ ਕੀਤੀਆਂ ਜਾ ਰਹੀਆਂ ਹਨ।


author

Bharat Thapa

Content Editor

Related News