ਲੁਧਿਆਣਾ ''ਚ ਇਕੱਠੇ ਹੋਏ ਪੀ.ਸੀ.ਐੱਸ ਅਫਸਰ, ਕਾਲੀਆਂ ਪੱਟੀਆਂ ਬੰਨ੍ਹ ਪ੍ਰਗਟ ਕੀਤਾ ਰੋਸ
Wednesday, Sep 11, 2019 - 10:58 AM (IST)

ਲੁਧਿਆਣਾ (ਨਰਿੰਦਰ) - ਲੁਧਿਆਣਾ 'ਚ ਇਕੱਤਰ ਹੋਏ 19 ਪੀ.ਸੀ.ਐੱਸ.ਦੇ ਅਫਸਰਾਂ ਵਲੋਂ ਅੱਜ ਕਾਲੀਆਂ ਪੱਟੀਆਂ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ। ਰੋਸ ਪ੍ਰਗਟ ਕਰਦਿਆਂ ਉਕਤ ਅਧਿਕਾਰੀਆਂ ਨੇ ਕਿਹਾ ਕਿ ਉਹ ਅੱਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਅਫਸਰਾਂ ਦੇ ਹਮਲੇ ਰੋਕਣ ਲਈ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਅਪੀਲ ਕੀਤੀ ਹੈ। ਲੁਧਿਆਣਾ ਦੇ ਏ.ਡੀ.ਸੀ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਪੀ.ਸੀ.ਐੱਸ. ਦੇ ਅਧਿਕਾਰੀ ਅੱਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਕਿਉਂਕਿ ਹਾਲ ਹੀ 'ਚ ਮੋਗਾ ਤੇ ਜ਼ੀਰਾ ਵਿਖੇ ਵਾਪਰੀਆਂ ਘਟਨਾਵਾਂ ਕਾਰਨ ਫੀਲਡ 'ਚ ਕੰਮ ਕਰਨ ਵਾਲੇ ਅਫਸਰਾਂ ਨੂੰ ਚਿੰਤਾ ਹੋਣ ਲੱਗੀ ਹੈ। ਇਸ ਮੌਕੇ ਜਦੋਂ ਇਕਬਾਲ ਸਿੰਘ ਨੂੰ ਪੁੱਛਿਆ ਕਿ ਸਿਮਰਜੀਤ ਬੈਂਸ 'ਤੇ ਜੋ ਮਾਮਲਾ ਦਰਜ ਹੋਇਆ, ਇਹ ਪੂਰਾ ਰੋਸ ਉਸ ਤੋਂ ਬਾਅਦਕਿਉਂ ਜਤਾਇਆ ਜਾ ਰਿਹਾ ਹੈ। ਇਸ ਗੱਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਇਸ ਤੋਂ ਇਲਾਵਾ ਏ.ਡੀ.ਸੀ. ਨੇ ਦੱਸਿਆ ਕਿ ਮੋਰਿੰਡਾ 'ਚ, ਜਿਸ ਤਹਿਸੀਲਦਾਰ ਨਾਲ ਬਦਸਲੂਕੀ ਕੀਤੀ ਗਈ ਹੈ, ਉਸ ਦੀ ਵੀ ਲਿਖਤੀ ਸ਼ਿਕਾਇਤ ਅਫਸਰਾਂ ਨੂੰ ਭੇਜ ਦਿੱਤੀ ਗਈ ਹੈ।