ਪਟਵਾਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ

Friday, Jun 22, 2018 - 05:30 AM (IST)

ਪਟਵਾਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ

ਬਾਬਾ ਬਕਾਲਾ ਸਾਹਿਬ,  (ਅਠੌਲਾ)-  ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਤੇ ਕਾਰਜਕਾਰੀ ਜ਼ਿਲਾ ਪ੍ਰਧਾਨ  ਦੀ ਅਗਵਾਈ ਹੇਠ ਸਮੂਹ ਪਟਵਾਰੀਆਂ ਨੇ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ  ਸਰਕਾਰ ਵਿਰੁੱਧ ਜ਼ਬਰਦਸਤ ਰੋਸ ਵਿਖਾਵਾ ਕੀਤਾ, ਜਿਸ ਨੂੰ ਸੰਬੋਧਨ ਕਰਦਿਅਾਂ ਪ੍ਰਧਾਨ ਡੇਹਰੀਵਾਲ ਨੇ ਕਿਹਾ ਕਿ ਸਿਸਟਮ ਦੀ ਖਰਾਬੀ ਕਾਰਨ ਪਟਵਾਰੀਆਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਘਰਾਂ ਦੇ ਖਰਚੇ ਚਲਾਉਣ ਲਈ ਲਾਲੇ ਪਏ ਹੋਏ ਹਨ ਤੇ ਪਟਵਾਰੀ ਉਧਾਰ ਚੁੱਕ ਕੇ ਘਰਾਂ ਦੇ ਖਰਚੇ ਚਲਾ ਰਹੇ ਹਨ। ਪਟਵਾਰ ਯੂਨੀਅਨ ਨੇ ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰਨ, ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰ ਕੇ ਲਾਗੂ ਕਰਨ ਤੇ ਤਨਖਾਹ ਦੀਆਂ ਤਰੁੱਟੀਆਂ ਦੂਰ ਕਰ ਕੇ ਇਕਸਾਰਤਾ ਲਿਆਉਣ ਦੀ ਮੰਗ ਕੀਤੀ।
ਇਸ ਸਮੇਂ ਰਸ਼ਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਵੰਤ ਸਿੰਘ ਬੱਲ, ਪ੍ਰਭਜੋਤ ਸਿੰਘ, ਗੁਰਮੇਜ ਸਿੰਘ,   ਇਕਬਾਲ ਸਿੰਘ ਪੱਡਾ, ਜਸਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਸਤਪਾਲ ਸਿੰਘ (ਸਾਰੇ ਮੀਤ ਪ੍ਰਧਾਨ), ਕੁਲਵਿੰਦਰ ਸਿੰਘ ਸਹਾਇਕ ਸਕੱਤਰ, ਹਰਪ੍ਰਤਾਪ ਸਿੰਘ ਪ੍ਰੈੱਸ ਸਕੱਤਰ, ਰਵਿੰਦਰ ਸਿੰਘ ਭਲਵਾਨ, ਜਸਕੀਰਤ ਸਿੰਘ, ਪ੍ਰਵੀਨ ਕੁਮਾਰ, ਹਰਪ੍ਰੀਤ ਸਿੰਘ,  ਗੁਲਜ਼ਾਰ ਸਿੰਘ, ਸੁਖਚੈਨ ਸਿੰਘ ਧੂਲਕਾ, ਵਰਿੰਦਰਪਾਲ ਸਿੰਘ ਗਿੱਲ, ਸੁੱਚਾ ਸਿੰਘ ਸੈਦੋਲੇਹਲ, ਅੰਗਰੇਜ਼ ਸਿੰਘ ਦੇਵੀਦਾਸਪੁਰਾ, ਜਗਰਾਜ ਸਿੰਘ ਆਦਿ ਮੌਜੂਦ ਸਨ।
 


Related News