ਪੱਟੀ ’ਚ 3 ਹਮਲਾਵਰਾਂ ਨੇ ਨੌਜਵਾਨ ’ਤੇ ਗੋਲੀਆਂ ਚਲਾ ਕੀਤਾ ਜਾਨਲੇਵਾ ਹਮਲਾ, ਫੈਲੀ ਸਨਸਨੀ

05/20/2022 3:15:07 PM

ਪੱਟੀ (ਸੌਰਭ) - ਪੱਟੀ ਸ਼ਹਿਰ ’ਚ ਅੱਜ ਇਕ ਨੌਜਵਾਨ ’ਤੇ ਗੋਲੀਆਂ ਚਲਾ ਦੇਣ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਵਾਰਡ ਨੰ: 7 ਪੁਰਾਣਾ ਬੱਸ ਸਟੈਂਡ ਨੌਜਵਾਨ ਰਮਨ ਕੁਮਾਰ ਜੁੱਗੀ ਪੁੱਤਰ ਗੋਗਲ ਚੰਦ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਥੋੜੀ ਦੂਰ ਮੁਹੱਲੇ ਵਿਚ ਖੜਾ ਸੀ ਕਿ ਅਚਾਨਕ ਮੁਹੱਲੇ ਦੀ ਗਲੀ ਵਿਚ ਤਿੰਨ ਅਣਪਛਾਤੇ ਨੌਜਵਾਨ ਆਏ। ਉਨ੍ਹਾਂ ਨੇ ਮੇਰੇ ’ਤੇ ਪਿਸਤੌਲ ਨਾਲ ਹਮਲਾ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ। ਗੋਲੀ ਮੇਰੇ ਨੇੜੇ ਤੋਂ ਹੁੰਦੀ ਹੋਈ ਦਰਵਾਜੇ ਨੂੰ ਜਾ ਵੱਜੀ, ਜਿਸ ਕਾਰਨ ਮੇਰਾ ਬਚਾਅ ਹੋ ਗਿਆ। 

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਘਟਨ ਦੀ ਸੂਚਨਾ ਮਿਲਣ ’ਤੇ ਪੁੱਜੀ ਪਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਕੈਮਰਿਆ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ’ਚ ਵਿਖਾਈ ਦਿੱਤਾ ਕਿ 3 ਹਮਲਾਵਰਾਂ ’ਚੋਂ ਇਕ ਨੌਜਵਾਨ ਨੇ ਮੂੰਹ ਢੱਕਿਆ ਹੋਇਆ ਸੀ। ਬਾਕੀ 2 ਉਸ ਦੇ ਨਾਲ ਆ ਰਹੇ ਸਨ, ਜੋ ਰਮਨ ਕੁਮਾਰ ਜੁੱਗੀ ’ਤੇ ਗੋਲੀਆਂ ਚਲਾ ਕੇ ਭੱਜ ਗਏ। ਐੱਸ.ਐੱਚ.ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਕੈਮਰੇ ਦੀ ਫੁਟੇਜ਼ ਉਨ੍ਹਾਂ ਨੇ ਆਪਣੇ ਕਬਜ਼ ਵਿਚ ਲੈ ਲਈ ਹੈ। ਗੋਲੀਆਂ ਚਲਾਉਣ ਵਾਲਿਆ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਗੋਲੀਆਂ ਚੱਲਣ ਨਾਲ ਮੁਹੱਲਾ ਅਤੇ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾਵੇ ਅਤੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
 


rajwinder kaur

Content Editor

Related News