ਪਟਨਾ ਸਾਹਿਬ ਤੋਂ ਆਏ ਯਾਤਰੀਆਂ ਦੇ ਕੀਤੇ ਗਏ ਕੋਰੋਨਾ ਟੈਸਟ
Tuesday, May 26, 2020 - 03:13 PM (IST)
ਜ਼ੀਰਾ (ਗੁਰਪ੍ਰੀਤ ਭੁੱਲਰ) : ਪੂਰੇ ਭਾਰਤ 'ਚ ਕੋਰੋਨਾ ਵਾਇਰਸ ਕਾਰਨ ਵੱਖ-ਵੱਖ ਥਾਂਵਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਆਪਣੇ ਘਰ ਜਾਣ ਦੀ ਸਰਕਾਰਾਂ ਵਲੋਂ ਆਗਿਆ ਦਿੱਤੀ ਗਈ ਪਰ ਇਸੇ ਦੌਰਾਨ ਕੁਝ ਪੰਜਾਬ ਵਾਸੀ ਵੀ ਵੱਖ-ਵੱਖ ਸੂਬਿਆਂ 'ਚ ਫਸੇ ਹੋਏ ਸਨ। ਹਲਕਾ ਜ਼ੀਰਾ ਦੇ ਕੁਝ ਪਰਿਵਾਰ ਜੋ ਕਿ ਪਟਨਾ ਸਾਹਿਬ 'ਚ ਕਪੜੇ ਦਾ ਵਪਾਰ ਕਰਨ ਵਾਸਤੇ ਜਾਂਦੇ ਸਨ ਉਹ ਪਰਿਵਾਰ ਤਾਲਾਬੰਦੀ ਹੋਣ ਕਾਰਨ ਪਟਨਾ ਸਾਹਿਬ 'ਚ ਫਸ ਗਏ ਸਨ। ਉਨ੍ਹਾਂ ਨੂੰ ਵਿਧਾਇਕ ਕੁਲਬੀਰ ਸਿੰਘ ਦੇ ਉਦਮਾ ਸਦਕਾ ਵਾਪਸ ਜ਼ੀਰਾ 'ਚ ਲਿਆਂਦਾ ਗਿਆ।
ਇਹ ਵੀ ਪੜ੍ਹੋ : ਰਾਜਾਸਾਂਸੀ ਹਵਾਈ ਅੱਡੇ 'ਤੇ ਡਿਊਟੀ ਦੇ ਰਹੇ ਡਾਕਟਰ ਤੇ ਟੈਕਨੀਸ਼ੀਅਨ ਹੋਏ ਬੇਹੋਸ਼, ਲਗਾਏ ਦੋਸ਼
ਇਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਨਾ ਸਾਹਿਬ ਤੋਂ ਆਉਣ ਵਾਲੇ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਥੇ ਲਿਆਉਣ ਦੀ ਸਾਰੀ ਵਿਵਸਥਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਹੀ ਕੀਤੀ ਗਈ ਹੈ। ਇੱਥੇ ਪਹੁੰਚਣ 'ਤੇ ਉਨ੍ਹਾਂ ਦੇ ਸਕਰੀਨਿੰਗ ਟੈਸਟ ਕੀਤੇ ਗਏ ਤੇ ਬਾਅਦ 'ਚ ਕੋਰੋਨਾ ਟੈਸਟ ਕੀਤੇ ਗਏ। ਇਸ ਦੌਰਾਨ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਇਹ ਹਦਾਇਤਾਂ ਕੀਤੀਆਂ ਗਈਆਂ ਕਿ ਉਹ 14 ਦਿਨਾਂ ਲਈ ਆਪਣੇ ਘਰਾਂ 'ਚ ਹੀ ਰਹਿਣਗੇ, ਜੇ ਉਹ ਘਰਾਂ ਤੋਂ ਬਾਹਰ ਨਿਕਲਦੇ ਹਨ ਤੇ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮਾਸਕ ਨਾ ਪਾਇਆ ਜਾਂ ਜਨਤਕ ਥਾਵਾਂ ’ਤੇ ਥੁੱਕਿਆ ਤਾਂ ਪੁਲਸ ਕਰੇਗੀ ਜ਼ੁਰਮਾਨਾ