ਪੰਜਾਬ ਵਿਚ ਵੱਡੀ ਗਿਣਤੀ 'ਚ ਮਿਲੇ ਬੰਬ, ਪੁਲਸ ਨੇ ਸੀਲ ਕੀਤਾ ਪੂਰਾ ਇਲਾਕਾ
Monday, Feb 10, 2025 - 02:39 PM (IST)
![ਪੰਜਾਬ ਵਿਚ ਵੱਡੀ ਗਿਣਤੀ 'ਚ ਮਿਲੇ ਬੰਬ, ਪੁਲਸ ਨੇ ਸੀਲ ਕੀਤਾ ਪੂਰਾ ਇਲਾਕਾ](https://static.jagbani.com/multimedia/2025_2image_13_48_103161001patilabomb.jpg)
ਪਟਿਆਲਾ (ਕਵਲਜੀਤ) : ਪਟਿਆਲਾ ਵਿਚ ਰਾਕੇਟ ਲਾਂਚਰ ਦੇ ਤੌਰ 'ਤੇ ਵਰਤੇ ਜਾਂਦੇ ਵੱਡੀ ਗਿਣਤੀ ਵਿਚ ਬੰਬ ਮਿਲਣ ਨਾਲ ਦਹਿਸ਼ਤ ਫੈਲ ਗਈ। ਇਹ ਬੰਬ ਪਟਿਆਲਾ ਸਥਿਤ ਰਾਜਪੁਰਾ ਰੋਡ 'ਤੇ ਸਕੂਲ ਨੇੜੇ ਬਰਾਮਦ ਹੋਏ ਹਨ। ਇਸ ਦੌਰਾਨ ਕਿਸੇ ਰਾਹਗਿਰ ਵਲੋਂ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਵੇਖਿਆ ਅਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਵੱਡੀ ਗਿਣਤੀ ਵਿਚ ਮੌਕੇ 'ਤੇ ਪਹੁੰਚੀ ਪੁਲਸ ਨੇ ਸਭ ਤੋਂ ਪਹਿਲਾਂ ਅਹਿਤਿਆਤ ਵਜੋਂ ਇਲਾਕਾ ਸੀਲ ਕਰਵਾਇਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਰਾਕੇਟ ਲਾਂਚਰਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਅੱਜ ਐਲਾਨੀ ਗਈ ਅੱਧੇ ਦਿਨ ਦੀ ਛੁੱਟੀ, ਸਕੂਲ, ਕਾਲਜ ਸਭ ਬੰਦ
ਮੌਕੇ 'ਤੇ ਬੰਬ ਨਿਰੋਧਕ ਦਸਤਿਆਂ ਅਤੇ ਪੁਲਸ ਦੀਆਂ ਹੋਰ ਟੀਮਾਂ ਨੂੰ ਬੁਲਾਇਆ ਗਿਆ ਹੈ। ਇਹ ਬੰਬ ਇਥੇ ਕਿਸ ਤਰ੍ਹਾਂ ਆਏ ਫਿਲਹਾਲ ਇਸ ਬਾਰੇ ਅਜੇ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਇਹ ਵੱਡੀ ਗਿਣਤੀ ਵਿਚ ਬੰਬ ਬਰਾਮਦ ਹੋਏ ਹਨ, ਉਥੇ ਨੇੜੇ ਹੀ ਸਕੂਲ ਹੈ। ਉਥੇ ਹੀ ਪਟਿਆਲਾ ਦੇ ਐੱਸ. ਐਸ. ਪੀ. ਨਾਨਕ ਸਿੰਘ ਨੇ ਦੱਸਿਆ ਕਿ ਸ਼ੈਲਸ ਵਿਚ ਕੋਈ ਵਿਸਫੋਟਕ ਮੌਜੂਦ ਨਹੀਂ।
ਇਹ ਵੀ ਪੜ੍ਹੋ : ਰੇਲ ਵਿਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਰੇਲਵੇ ਨੇ ਲਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e