ਸ਼ਰਮਨਾਕ : ਨਾਬਾਲਗ ਧੀ ਨੇ ਦਿੱਤਾ ਦਰਿੰਦੇ ਪਿਓ ਦੇ ਬੱਚੇ ਨੂੰ ਜਨਮ

Saturday, Feb 15, 2020 - 10:58 AM (IST)

ਸ਼ਰਮਨਾਕ : ਨਾਬਾਲਗ ਧੀ ਨੇ ਦਿੱਤਾ ਦਰਿੰਦੇ ਪਿਓ ਦੇ ਬੱਚੇ ਨੂੰ ਜਨਮ

ਪਟਿਆਲਾ : ਪਟਿਆਲਾ ਦੇ ਹਸਪਤਾਲ ’ਚ ਸ਼ੁੱਕਰਵਾਰ ਸਵੇਰੇ ਘਨੌਰ ਦੀ 15 ਸਾਲ ਦੀ ਇਕ ਬੱਚੀ ਨੇ ਕੁੜੀ ਨੂੰ ਦਿੱਤਾ ਹੈ। ਹਸਪਤਾਲ ਪ੍ਰਬੰਧਨ ਨੇ ਇਸ ਗੀ ਸੂਚਨਾ ਪੁਲਸ ਨੂੰ ਦਿੱਤੀ। ਇਸ ਸਬੰਧੀ ਜਦੋਂ ਬੱਚੀ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਜੋ ਉਸ ਨੇ ਦੱਸਿਆ ਉਹ ਸੁਣ ਕੇ ਹਰ ਕਿਸੇ ਦਾ ਸਿਰ ਸ਼ਰਮ ਨਾਲ ਝੁਕ ਜਾਵੇਗਾ। ਉਸ ਨੇ ਦੱਸਿਆ ਕਿ ਪਿਛਲੇ ਸਾਲ ਜੂਨ ਦੀਆਂ ਛੁੱਟੀਆਂ ’ਚ ਜਦੋਂ ਮਾਂ ਨਾਨੀ ਘਰ ਗਈ ਸੀ ਤਾਂ ਪਾਪਾ ਨੇ ਉਸ ਨਾਲ ਗੰਦਾ ਕੰਮ ਕੀਤਾ ਅਤੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ। 

ਜਾਣਕਾਰੀ ਮੁਤਾਬਕ ਮਾਂ ਨੂੰ ਦਸੰਬਰ ’ਚ ਬੱਚੀ ਦਾ ਪੇਟ ਦੇਖ ਕੇ ਪਿਤਾ ਦੀ ਕਰਤੂਤ ਦਾ ਪਤਾ ਲੱਗਾ। ਦਰਿੰਦੇ ਪਿਤਾ ਨੂੰ ਜਦੋਂ ਇਸ ਦੀ ਭਣਕ ਲੱਗੀ ਤਾਂ ਉਹ ਦਸੰਬਰ ’ਚ ਹੀ ਘਰ ਤੋਂ ਫਰਾਰ ਹੋ ਗਿਆ ਜੋ ਅੱਜ ਤੱਕ ਵਾਪਸ ਨਹੀਂ ਆਇਆ। ਘਨੌਰ ਪੁਲਸ ਨੇ ਦਰਿੰਦੇ ਪਿਤਾ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇਸੰਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਬੱਚੀ ਦਾ ਡੀ.ਐੱਨ.ਏ ਕਰਵਾਇਆ ਜਾ ਰਿਹਾ ਹੈ ਅਤੇ ਦੋਸ਼ੀ ਪਿਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।  


author

Baljeet Kaur

Content Editor

Related News