ਪਟਿਆਲਾ ''ਚ ਪਤੀ ਨੇ ਗਲਾ ਵੱਢ ਕੇ ਕੀਤਾ ਪਤਨੀ ਦਾ ਕਤਲ (ਵੀਡੀਓ)

Monday, May 20, 2019 - 06:18 PM (IST)

ਪਟਿਆਲਾ (ਇੰਦਰਜੀਤ ਬਕਸ਼ੀ) : ਪਟਿਆਲਾ ਦੇ ਆਦਰਸ਼ ਨਗਰ ਵਿਚ ਪਤੀ ਵਲੋਂ ਪਤਨੀ ਦਾ ਗਲਾ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤੀ ਸੁਰੇਸ਼ ਕੁਮਾਰ (52) ਨੇ ਪਹਿਲਾਂ ਤਾਂ ਪਤਨੀ ਵੀਨਾ ਦਾ ਗਲਾ ਵੱਢ ਕੇ ਕਤਲ ਕੀਤਾ ਅਤੇ ਫਿਰ ਆਪਣੀ ਨਬਜ਼ ਕੱਟ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। 

PunjabKesari
ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮ੍ਰਿਤਕ ਵੀਨਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਜ਼ਖਮੀ ਸੁਰੇਸ਼ ਕੁਮਾਰ ਨੂੰ ਰਾਜਿੰਦਰ ਹਸਪਤਾਲ ਦਾਖਲ ਕਰਵਾਇਆ ਹੈ। ਫਿਲਹਾਲ ਵਾਰਦਾਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News