ਕੁੜੀ ਨੇ ਜਪੁਜੀ ਸਾਹਿਬ ਦੇ ਸ਼ਬਦਾਂ ਨਾਲ ਬਣਾਇਆ ਗੁਰੂ ਨਾਨਕ ਦੇਵ ਜੀ ਦਾ ਚਿੱਤਰ

Wednesday, Oct 30, 2019 - 02:24 PM (IST)

ਕੁੜੀ ਨੇ ਜਪੁਜੀ ਸਾਹਿਬ ਦੇ ਸ਼ਬਦਾਂ ਨਾਲ ਬਣਾਇਆ ਗੁਰੂ ਨਾਨਕ ਦੇਵ ਜੀ ਦਾ ਚਿੱਤਰ

ਪਟਿਆਲਾ: ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੰਗਤ ਆਪਣੇ-ਆਪਣੇ ਤਰੀਕੇ ਨਾਲ ਮਨਾ ਰਹੀ ਹੈ। ਇਸ ਸਮੇਂ 'ਚ ਪੰਜਾਬੀ ਯੂਨੀਵਰਸਿਟੀ ਦੇ ਫਾਈਨ ਆਰਟ ਡਿਪਾਰਟਮੈਂਟ ਦੀ ਪ੍ਰਭਲੀਨ ਨੇ ਜਪੁਜੀ ਸਾਹਿਬ ਦੇ ਸ਼ਬਦਾਂ ਨਾਲ ਦੁਨੀਆ ਨੂੰ ਗੁਰੂ ਨਾਨਕ ਦੇਵ ਜੀ ਦੇ ਦੀਦਾਰ ਕਰਵਾਏ। ਪ੍ਰਭਲੀਨ ਨੇ ਉਨ੍ਹਾਂ ਦੀ ਜੋ ਪੇਟਿੰਗ ਬਣਾਈ ਹੈ, ਉਸ ਨੂੰ ਜਪੁਜੀ ਸਾਹਿਬ ਪਾਠ ਦੇ ਸ਼ਬਦਾਂ ਨਾਲ ਬਣਾਇਆ ਗਿਆ ਹੈ। ਇਨ੍ਹਾਂ ਸ਼ਬਦਾਂ ਨੂੰ ਇਸ ਤਰੀਕੇ ਨਾਲ ਲਿਖਿਆ ਗਿਆ ਹੈ ਕਿ ਬੋਰਡ 'ਤੇ ਗੁਰੂ ਸਾਹਿਬ ਦੇ ਦੀਦਾਰ ਹੋ ਰਹੇ ਹਨ। ਪ੍ਰਭਲੀਨ ਨੂੰ ਚਿੱਤਰ ਤਿਆਰ ਕਰਨ 'ਚ 3 ਮਹੀਨੇ ਲੱਗੇ ਹਨ। ਇਕ ਦਿਨ 'ਚ ਉਹ ਰੋਜ਼ਾਨਾ ਦੀ ਤਰ੍ਹਾਂ ਜਪੁਜੀ ਸਾਹਿਬ ਦਾ ਪਾਠ ਕਰ ਰਹੀ ਸੀ। ਪਾਠ ਪੂਰਾ ਕਰਨ ਦੇ ਬਾਅਦ ਉਸ ਨੂੰ ਲੱਗਿਆ ਕਿ ਉਸ ਨੂੰ ਵੱਖ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਰੱਖਣਾ ਚਾਹੀਦਾ ਹੈ, ਜਿਸ ਨਾਲ ਗੁਰੂ ਨਾਨਕ ਸਾਹਿਬ ਦੇ ਦੀਦਾਰ ਦੁਨੀਆ ਕਰ ਸਕੇ। ਚਿੱਤਰ ਤਿਆਰ ਕਰਨ 'ਚ ਕੈਲੀਗ੍ਰਾਫੀ ਬਲੈਕ ਪੈਨ ਦੀ ਵਰਤੋਂ ਕੀਤੀ ਗਈ ਸੀ।


author

Shyna

Content Editor

Related News