ਪੁਲਸ ਨੇ ਨਕਲੀ ਆਈ.ਪੀ.ਐੱਸ.ਨੂੰ ਕੀਤਾ ਕਾਬੂ

Friday, Jul 12, 2019 - 12:11 PM (IST)

ਪੁਲਸ ਨੇ ਨਕਲੀ ਆਈ.ਪੀ.ਐੱਸ.ਨੂੰ ਕੀਤਾ ਕਾਬੂ

ਪਟਿਆਲਾ (ਬਰਜਿੰਦਰ, ਇੰਦਰਜੀਤ) : ਪਟਿਆਲਾ ਪੁਲਸ ਨੇ ਇਕ ਨਕਲੀ ਪੁਲਸ ਅਫਸਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ। ਜਾਣਕਾਰੀ ਅਨੁਸਾਰ ਅਮਨਦੀਪ ਨਾਮ ਦਾ ਇਹ ਵਿਅਕਤੀ ਆਪਣੇ ਆਪ ਨੂੰ ਪੁਲਸ ਅਫਸਰ ਦੱਸਦਾ ਸੀ ਪਰ ਇਸ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਇਹ ਇੱਕ ਨਿੱਜੀ ਜਿਮ ਦੇ 'ਚ ਗਿਆ। ਜਿਮ ਮਾਲਕ ਨੂੰ ਉਸ 'ਤੇ ਸ਼ੱਕ ਹੋਇਆ ਤਾਂ ਉਸ ਨੇ ਇਸ ਦੀ ਸੂਚਨਾ ਸਥਾਨਕ ਥਾਣੇ ਨੂੰ ਦਿੱਤੀ। 

ਇਸ ਸਬੰਧੀ ਥਾਣਾ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਮ ਮਾਲਕ ਦੀ ਸ਼ਿਕਾਇਤ ਉੱਤੇ ਉਨ੍ਹਾਂ ਮਾਮਲਾ ਦਰਜ ਕੀਤਾ ਅਤੇ ਇਸ ਵਿਅਕਤੀ ਨੂੰ ਸਨੌਰ ਤੋਂ ਗ੍ਰਿਫਤਾਰ ਕੀਤਾ, ਜੋ ਆਪਣੇ ਆਪ ਨੂੰ ਪੁਲਸ ਅਫਸਰ ਦੱਸਦਾ ਸੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਇਹ ਵਰਦੀ ਕਿਉਂ ਪਾਉਂਦਾ ਸੀ ਤੇ ਇਸ ਨੇ ਵਰਦੀ ਦਾ ਗਲਤ ਇਸਤੇਮਾਲ ਵੀ ਕੀਤਾ ਇਸ ਦੀ ਤਫਤੀਸ਼ ਚੱਲ ਰਹੀ ਹੈ। ਉੱਥੇ ਹੀ ਉਨ੍ਹਾਂ ਦੱਸਿਆ ਕਿ ਅੱਜ ਇਸ ਨੂੰ ਕੋਰਟ ਚ ਪੇਸ਼ ਕਰ ਕੇ ਪੁਲਸ ਰਿਮਾਡ ਤੇ ਲਿਆ ਜਾਵੇਗਾ।  


author

Baljeet Kaur

Content Editor

Related News