ਸ਼ਰਮਨਾਕ: ਪਟਿਆਲਾ 'ਚ ਮਿਲੀ ਮਾਸੂਮ ਬੱਚੀ ਦੀ 2 ਟੋਟੇ ਹੋਈ ਲਾਸ਼
Saturday, Feb 08, 2020 - 11:59 AM (IST)
ਪਟਿਆਲਾ (ਇੰਦਰਜੀਤ ਬਖਸ਼ੀ): ਸ਼ਹਿਰ 'ਚ ਕਲਯੁੱਗੀ ਮਾਂ ਦੀ ਮਮਤਾ ਉਸ ਸਮੇਂ ਲੀਰੋ-ਲੀਰ ਹੋ ਗਈ, ਜਦੋਂ ਪਟਿਆਲਾ ਦੇ ਸਨੌਰੀ ਅੱਡੇ ਦੇ ਕੋਲ ਗੁਰਦੇਵ ਇਨਕਲੇਵ ਵਿਖੇ ਇਕ ਨਵ-ਜੰਮੀ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।
ਜਾਣਕਾਰੀ ਮੁਤਾਬਕ ਲਾਸ਼ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ ਅਤੇ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਇਸ ਦੀ ਸੂਚਨਾ ਕਾਲੋਨੀ ਵਾਸੀਆਂ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਰਾਜਿੰਦਰਾ ਹਸਪਤਾਲ ਭੇਜਿਆ ਗਿਆ ਅਤੇ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਅਣਪਛਾਤਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।