ਟਾਂਗਰੀ ਨਦੀ ਦੇ ਪਾਰਲੇ ਪਿੰਡਾਂ ’ਚ ਕਾਂਗਰਸ ਕਰੇਗੀ ਅਕਾਲੀਆਂ ਦਾ ਕਿਲਾ ਢਹਿ-ਢੇਰੀ : ਕਾਕਡ਼ਾ

Monday, Apr 01, 2019 - 04:15 AM (IST)

ਟਾਂਗਰੀ ਨਦੀ ਦੇ ਪਾਰਲੇ ਪਿੰਡਾਂ ’ਚ ਕਾਂਗਰਸ ਕਰੇਗੀ ਅਕਾਲੀਆਂ ਦਾ ਕਿਲਾ ਢਹਿ-ਢੇਰੀ : ਕਾਕਡ਼ਾ
ਪਟਿਆਲਾ (ਜ. ਬ.)-ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਕਾਂਗਰਸ ਦੇ ‘ਮਿਸ਼ਨ-2019’ ਦੇ ਫਤਿਹ ਲਈ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿਚ ਵਿੱਢੀ ਪ੍ਰਚਾਰ ਮੁਹਿੰਮ ਤਹਿਤ ਪਿੰਡ ਮੋਹਲਗਡ਼੍ਹ ਦੇ ਡੇਰਾ ਮਹਿਲ ਵਿਖੇ ਕਾਂਗਰਸੀ ਵਰਕਰਾਂ ਦੀ ਇਕ ਮੀਟਿੰਗ ਹੋਈ। ਇਸ ਵਿਚ ਜੋਗਿੰਦਰ ਸਿੰਘ ਕਾਕਡ਼ਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼੍ਰੀ ਕਾਕੜਾ ਨੇ ਕਿਹਾ ਕਿ ਟਾਂਗਰੀ ਨਦੀ ਦੇ ਪਾਰਲੇ ਪਿੰਡਾਂ ਵਿਚ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੈ। ਲੋਕ ਸਭਾ ਚੋਣਾਂ ਵਿਚ ਅਕਾਲੀਆਂ ਦਾ ਕਿਲਾਹਾ ਢਹਿ-ਢੇਰੀ ਹੋ ਜਾਵੇਗਾ। ਬਲਾਕ ਭੁਨਰਹੇਡ਼ੀ ਦੇ ਟਾਂਗਰੀ ਪਾਰ ਦੇ 22 ਪਿੰਡਾਂ ਵਿਚ ਵਿਕਾਸ ਵੱਲ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਰੌਸ਼ਨਪੁਰ ਵਿਖੇ ਨਵਾਂ ਬਿਜਲੀ ਗਰਿੱਡ ਬਣਨ ਜਾ ਰਿਹਾ ਹੈ। ਸਾਰੇ ਪਿੰਡਾਂ ਦੀਆਂ ਟੁੱਟੀਆਂ ਸਡ਼ਕਾਂ ਬਣਾਈਆਂ ਜਾ ਰਹੀਆਂ ਹਨ। ਇਸ ਮੌਕੇ ਕੁਲਦੀਪ ਸਿੰਘ ਸ਼ੇਖਪੁਰ ਜਗੀਰ ਮੈਂਬਰ ਬਲਾਕ ਸੰਮਤੀ, ਕਰਨ ਸਿੰਘ ਸਾਬਕਾ ਸਰਪੰਚ ਤਾਜਲਪੁਰ, ਮਹਿਲ ਸਿੰਘ, ਸਾਬੀ ਕੰਬੋਜ, ਗੁਰਮੀਤ ਸਿੰਘ ਵਿਰਕ, ਸੁਖਵਿੰਦਰ ਸਿੰਘ ਬਾਜਵਾ, ਕਮਲ ਸਿੰਘ ਸਰਪੰਚ ਧੰਗੜੌਲੀ, ਗੁਰੀ ਤੇ ਮੰਗਾ ਜਲਾਲਾਬਾਦ ਆਦਿ ਵੀ ਹਾਜ਼ਰ ਸਨ।

Related News