ਮੈਡੀਕਲ ਕੈਂਪ ’ਚ 455 ਮਰੀਜ਼ਾਂ ਦਾ ਚੈੈੱਕਅਪ
Monday, Apr 01, 2019 - 04:14 AM (IST)
ਪਟਿਆਲਾ (ਭੂਪਾ, ਜਗਨਾਰ)-ਹਰਸ਼ ਬਲੱਡ ਡੋਨਰ ਸੋਸਾਇਟੀ ਦੀ ਟੀਮ ਵੱਲੋਂ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਦੀ ਅਗਵਾਈ ਹੇਠ ਮੈਡੀਕਲ ਜਾਂਚ ਕੈਂਪ ਅਗਰਸੇਨ ਪਾਰਕ ਵਿਚ ਲਵਾਇਆ ਗਿਆ। ਇਸ ਵਿਚ ਡਾ. ਪੁਨੀਤ ਫੁੱਲ ਦਿਮਾਗ ਦੇ ਮਾਹਰ, ਡਾ. ਅਰਾਧਨਾ ਗੋਇਲ ਨੱਕ-ਕੰਨ ਤੇ ਗਲੇ ਦੇ ਮਾਹਰ, ਦੰਦਾਂ ਦੇ ਡਾ. ਤਨਵੀ ਸ਼ਰਮਾ ਅਤੇ ਚਮਡ਼ੀ ਦੇ ਡਾ. ਕੇ. ਐੈੱਸ. ਸਚਦੇਵਾ ਨੇ 455 ਮਰੀਜ਼ਾਂ ਦੀ ਜਾਂਚ ਕੀਤੀ। ਇਸ ਕੈਂਪ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਵਿਸ਼ੇਸ਼ ਮਹਿਮਾਨ ਚਰਨਜੀਤ ਬਾਤਿਸ਼ ਪੀ. ਏ. ਕੈਬਨਿਟ ਮੰਤਰੀ ਅਤੇ ਪਵਨ ਗਰਗ ਸਕੱਤਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਿਸ਼ੇਸ਼ ਸਹਿਯੋਗੀ ਜੀਵਨ ਬਾਂਸਲ ਪ੍ਰਧਾਨ, ਹਰੀ ਕ੍ਰਿਸ਼ਨ ਸੇਠ ਪ੍ਰਧਾਨ, ਨਿਤਿਨ ਜੈਨ, ਬਲਦੇਵ ਬਾਂਸਲ, ਸੁਰਿੰਦਰ ਸ਼ਿੰਦੀ, ਕਾਰਤਿਕ ਕਾਂਸਲ, ਗੌਰਵ ਗਾਬਾ, ਪਰਵੀਨ ਮਿੱਤਲ ਗੋਗੀ, ਅਮਰਦੀਪ ਖੰਨਾ, ਜੱਤੀ ਅਭੇਪੁਰ, ਸਰਪੰਚ ਜਿੰਦਰੀ ਲੱਧਾਹੇਡ਼ੀ, ਮੱਖਣ ਸਿੰਘ ਅਤੇ ਚਰਨਜੀਤ ਸਹਿਗਲ ਵੀ ਪਹੁੰਚੇ। ਇਸ ਦੌਰਾਨ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਧਰਮਸੌਤ ਨੇ ਕਿਹਾ ਕਿ ਹਰਸ਼ ਬਲੱਡ ਡੋਨਰ ਸੋਸਾਇਟੀ ਦਾ ਸਮਾਜ ਭਲਾਈ ਲਈ ਇਹੋ ਜਿਹੇ ਕਾਰਜ ਕਰਨਾ ਪ੍ਰਧਾਨ ਭਾਸ਼ੀ ਅਤੇ ਉਨ੍ਹਾਂ ਦੀ ਟੀਮ ਦਾ ਵਧੀਆ ਉਪਰਾਲਾ ਹੈ। ਪ੍ਰਧਾਨ ਨੇ ਦੱਸਿਆ ਕਿ ਸਾਡੀ ਸੋਸਾਇਟੀ ਵੱਲੋਂ ਹਰੇਕ ਲੋਡ਼ਵੰਦ ਨੂੰ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਸ਼੍ਰੀਕਾਂਤ ਸ਼ਰਮਾ ਨੇ ਮਰੀਜ਼ਾਂ ਨੂੰ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਨੂੰ ਸਮੇਂ ਅਨੁਸਾਰ ਲੈਣ ਲਈ ਸਮਝਾਇਆ।
