ਦਿਵਿਆਂਗਾਂ ਲਈ ਪੁਲਸ ਮੁਲਾਜ਼ਮ ਨੇ ਪਾਏ 8 ਈ-ਰਿਕਸ਼ੇ, ਕਰਾ ਰਿਹੈ ਫ੍ਰੀ ਸਫਰ

Monday, Dec 02, 2019 - 12:01 PM (IST)

ਦਿਵਿਆਂਗਾਂ ਲਈ ਪੁਲਸ ਮੁਲਾਜ਼ਮ ਨੇ ਪਾਏ 8 ਈ-ਰਿਕਸ਼ੇ, ਕਰਾ ਰਿਹੈ ਫ੍ਰੀ ਸਫਰ

ਪਟਿਆਲਾ : ਨਸ਼ੇ ਤੇ ਰਿਸ਼ਵਤਖੋਰੀ ਲਈ ਬਦਨਾਮ ਪੰਜਾਬ ਪੁਲਸ ਵਿਚ ਅਜਿਹੇ ਵੀ ਕੁੱਝ ਮੁਲਾਜ਼ਮ ਹਨ, ਜਿਨ੍ਹਾਂ ਨੂੰ ਦੂਜਿਆਂ ਦੀ ਸੇਵਾ-ਸੰਭਾਲ ਕਰਨ ਵਿਚ ਆਨੰਦ ਆਉਂਦਾ ਹੈ। ਪਟਿਆਲਾ ਟਰੈਫਿਕ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਫੂਡ ਸਪਲਾਈ ਵਿਭਾਗ ਵਿਚ ਇੰਸਪੈਕਟਰ ਕਨਵਪ੍ਰੀਤ ਨੇ ਪਟਿਆਲਾ ਵਿਚ ਦਿਵਿਆਂਗਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਛੱਡਣ ਲਈ ਫ੍ਰੀ ਈ-ਰਿਕਸ਼ਾ ਦੀ ਸੇਵਾ ਸ਼ੁਰੂ ਕੀਤੀ ਹੈ, ਜਿਸ ਦੀ ਪੇਮੈਂਟ ਪਿਤਾ-ਪੁੱਤਰ ਖੁਦ ਕਰਦੇ ਹਨ।

ਕਰੀਬ 1 ਮਹੀਨਾਂ ਪਹਿਲਾਂ ਇੰਸਪੈਕਟਰ ਰਣਜੀਤ ਸਿੰਘ ਟਰੈਫਿਕ ਕੰਟਰੋਲ ਕਰ ਰਹੇ ਸਨ। ਇਕ ਦਿਵਿਆਂਗ ਹਸਪਤਾਲ ਪਹੁੰਚਾਉਣ ਲਈ ਆਟੋ ਵਾਲੇ ਨੂੰ ਕਹਿ ਰਿਹਾ ਸੀ ਪਰ ਪੈਸੇ ਨਾ ਹੋਣ ਕਾਰਨ ਆਟੋ ਵਾਲੇ ਉਸ ਨੂੰ ਬਿਠਾ ਨਹੀਂ ਰਹੇ ਸਨ। ਇਹ ਦੇਖ ਕੇ ਰਣਜੀਤ ਸਿੰਘ ਨੇ ਜੇਬ ਵਿਚੋਂ ਪੈਸੇ ਕੱਢ ਕੇ ਆਟੋ ਵਾਲੇ ਨੂੰ ਦਿੱਤੇ ਅਤੇ ਦਿਵਿਆਂਗ ਨੂੰ ਹਪਸਤਾਲ ਪਹੁੰਚਾਇਆ। ਇਹ ਸਭ ਦੇਖਣ ਤੋਂ ਬਾਅਦ ਉਨ੍ਹਾਂ ਨੇ ਦਿਵਿਆਂਗਾਂ ਦੀ ਮਦਦ ਕਰਨ ਬਾਰੇ ਸੋਚਿਆ ਅਤੇ ਆਪਣੇ ਬੇਟੇ ਕੋਲੋਂ ਸਹਿਯੋਗ ਮੰਗਿਆ। ਇਸ ਨੇਕ ਕੰਮ ਲਈ ਉਨ੍ਹਾਂ ਦਾ ਬੇਟਾ ਕਨਵਪ੍ਰੀਤ ਤੁਰੰਤ ਤਿਆਰ ਹੋ ਗਿਆ ਅਤੇ ਸ਼ਹਿਰ ਵਿਚ ਦਿਵਿਆਂਗਾਂ ਦੀ ਸੇਵਾ ਲਈ 8 ਈ-ਰਿਕਸ਼ਾ ਚਲਵਾ ਦਿੱਤੇ।

ਈ-ਰਿਕਸ਼ਾ ਦੇ ਪਿੱਛੇ ਲਿਖਿਆ ਹੈ ਦਿਵਿਆਂਗਾ ਲਈ ਸੇਵਾ ਮੁਫਤ
ਦਿਵਿਆਂਗਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚ ਵਾਲੇ ਈ-ਰਿਕਸ਼ਾ 'ਤੇ ਬਕਾਇਦਾ ਲਿਖਿਆ ਹੋਇਆ ਹੈ ਕਿ ਦਿਵਿਆਂਗਾਂ ਲਈ ਸੇਵਾ ਫ੍ਰੀ ਹੈ। ਸ਼ਹਿਰ ਵਿਚ ਤੁਹਾਨੂੰ ਕਿਤੇ ਵੀ ਜਾਣਾ ਹੈ ਤਾਂ ਰਿਕਸ਼ਾ ਚਾਲਕ ਤੁਹਾਨੂੰ ਫ੍ਰੀ ਛੱਡ ਕੇ ਆਉਣਗੇ।


author

cherry

Content Editor

Related News