ਪੰਜਾਬੀ ਯੂਨੀਵਰਸਿਟੀ ''ਚ ਰੈਫਰੰਡਮ-2020 ਦਾ ਲੱਗਿਆ ਪੋਸਟਰ
Saturday, Oct 31, 2020 - 09:23 AM (IST)

ਪਟਿਆਲਾ (ਜੋਸਨ): ਪੰਜਾਬੀ ਯੂਨੀਵਰਸਿਟੀ ਵਿਖੇ ਰੈਫਰੰਡਮ-2020 ਦਾ ਪੋਸਟਰ ਲੱਗਣ ਨਾਲ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਦੇਰ ਰਾਤ ਰੈਫਰੰਡਮ-2020 ਦਾ ਪੋਸਟਰ ਲੱਗਾ ਵਿਖਾਈ ਦਿੱਤਾ, ਜਿਸ ਦੀ ਭਿਣਕ ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲੱਗੀ ਤਾਂ ਉਨ੍ਹਾਂ ਤੁਰੰਤ ਹੀ ਪੋਸਟਰ ਨੂੰ ਉਤਾਰ ਕੇ ਇਸ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ : ਮੁਫ਼ਤ 'ਚ ਬੁਲੇਟ ਮੋਟਰਸਾਈਕਲ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਨੌਜਵਾਨ ਦੀਆਂ ਸ਼ਰਤਾਂ ਕਰੋ ਪੂਰੀਆਂ
ਮਿਲੀ ਜਾਣਕਾਰੀ ਅਨੁਸਾਰ ਰੈਫਰੰਡਮ-2020 ਵਿਚਾਰਧਾਰਾ ਨਾਲ ਸਬੰਧਤ ਵਿਅਕਤੀਆਂ ਨੇ 28 ਅਕਤੂਬਰ ਦੀ ਦੇਰ ਰਾਤ ਨੂੰ ਇਹ ਪੋਸਟਰ ਲਗਾਇਆ। ਵਾਇਰਲ ਹੋਈ ਵੀਡੀਓ 'ਚ ਪੰਜਾਬੀ ਯੂਨੀਵਰਸਿਟੀ ਕੈਂਪਸ ਦਾ ਗੁਰਦੁਆਰਾ ਸਾਹਿਬ ਵਿਖਾਈ ਦੇ ਰਿਹਾ ਹੈ। ਇਹ ਵੀਡੀਓ ਸਬੰਧਤ ਵਿਅਕਤੀਆਂ ਨੇ ਬੀਤੇ ਦਿਨ ਬਾਅਦ ਦੁਪਹਿਰ 5 ਵਜੇ ਤੋਂ ਬਾਅਦ 'ਪੂਜਾ ਸਿੰਘ' ਦੇ ਨਾਂ 'ਤੇ ਬਣੇ 'ਟਵਿਟਰ' ਹੈਂਡਲ 'ਤੇ ਵਾਇਰਲ ਕੀਤੀ। ਇਸ ਮਾਮਲੇ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਨਜਾਣਤਾ ਵੀ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਬਿਮਾਰ ਪਿਤਾ ਨੂੰ ਮਿਲਣ ਹਸਪਤਾਲ ਜਾ ਰਹੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ