ਨੈੱਟਵਰਕ ਹਾਰਡਵੇਅਰ ਦੀ ਮੇਨਟੀਨੈਂਸ ਕਾਰਣ 47 ਸ਼ਹਿਰਾਂ ਦੀਆਂ ਬਿੱਲ ਪੇਮੈਂਟ ਮਸ਼ੀਨਾਂ ਰਹਿਣਗੀਆਂ ਬੰਦ

Friday, Aug 09, 2019 - 12:54 PM (IST)

ਪਟਿਆਲਾ (ਪਰਮੀਤ) : ਪਾਵਰਕਾਮ ਡਾਟਾ ਸੈਂਟਰ ਪਟਿਆਲਾ ਵਿਖੇ ਨੈੱਟਵਰਕ ਹਾਰਡਵੇਅਰ ਦੀ ਮੇਨਟੀਨੈਂਸ ਕਾਰਣ ਸੈਪ ਆਧਾਰਿਤ ਪੰਜਾਬ ਦੇ 47 ਸ਼ਹਿਰਾਂ ਦੀਆਂ 102 ਬਿੱਲ ਪੇਮੈਂਟ ਮਸ਼ੀਨਾਂ ਅਤੇ ਕੈਸ਼ ਕਾਊਂਟਰ 9 ਅਗਸਤ ਨੂੰ ਸ਼ਾਮ 8 ਵਜੇ ਤੋਂ 12 ਅਗਸਤ ਸ਼ਾਮ 8 ਵਜੇ ਤੱਕ ਖਪਤਕਾਰਾਂ ਲਈ ਉਪਲਬਧ ਨਹੀਂ ਰਹਿਣਗੀਆਂ। ਜਾਣਕਾਰੀ ਮੁਤਾਬਕ ਪਟਿਆਲਾ, ਗੁਰਦਾਸਪੁਰ, ਮੋਹਾਲੀ, ਗਿੱਦੜਬਾਹਾ, ਜੈਤੋ, ਨੰਗਲ, ਪੱਟੀ, ਨਕੋਦਰ, ਸਰਹਿੰਦ, ਨਵਾਂਸ਼ਹਿਰ, ਮਲੋਟ, ਰੋਪੜ, ਰਾਜਪੁਰਾ, ਸਮਾਣਾ, ਤਰਨਤਾਰਨ, ਫਰੀਦਕੋਟ, ਧੂਰੀ, ਕੋਟਕਪੂਰਾ, ਮੁਕਤਸਰ, ਖੰਨਾ, ਮਾਲੇਰਕੋਟਲਾ, ਖਰੜ, ਸੁਨਾਮ, ਜ਼ੀਰਾ, ਨਾਭਾ, ਫ਼ਿਰੋਜ਼ਪੁਰ ਕੈਂਟ, ਜਲਾਲਾਬਾਦ, ਗੋਬਿੰਦਗੜ੍ਹ, ਬਟਾਲਾ, ਅਬੋਹਰ, ਸੰਗਰੂਰ, ਫਗਵਾੜਾ, ਫਿਰੋਜ਼ਪੁਰ ਸ਼ਹਿਰ, ਮਾਨਸਾ, ਬਰਨਾਲਾ, ਰਾਮਪੁਰਾ ਫੂਲ, ਜਗਰਾਓਂ, ਫਾਜ਼ਿਲਕਾ, ਹੁਸ਼ਿਆਰਪੁਰ, ਕਪੂਰਥਲਾ, ਪਠਾਨਕੋਟ, ਬਠਿੰਡਾ, ਜਲੰਧਰ ਕੈਂਟ, ਜਲੰਧਰ, ਅੰਮ੍ਰਿਤਸਰ, ਮੋਗਾ, ਲੁਧਿਆਣਾ 'ਚ ਇਹ ਮਸ਼ੀਨਾਂ 9 ਅਗਸਤ ਨੂੰ ਸ਼ਾਮ 8 ਵਜੇ ਤੋਂ 12 ਅਗਸਤ ਸ਼ਾਮ 8 ਵਜੇ ਤੱਕ ਖਪਤਕਾਰਾਂ ਲਈ ਉਪਲਬਧ ਨਹੀਂ ਰਹਿਣਗੀਆਂ। 11 ਅਤੇ 12 ਅਗਸਤ ਨੂੰ ਛੁੱਟੀ ਹੋਣ ਕਾਰਣ ਕੈਸ਼ ਕਾਊਂਟਰ ਬੰਦ ਰਹਿਣਗੇ। 13 ਅਗਸਤ ਨੂੰ ਆਮ ਵਾਂਗ ਖੁੱਲ੍ਹਣਗੇ।


Baljeet Kaur

Content Editor

Related News