ਪਟਿਆਲਾ ਜ਼ਿਲੇ ''ਚ ਸੁਧਾਰ ਬਰਕਰਾਰ, 72 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ

5/18/2020 12:42:46 PM

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲੇ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੱਲ੍ਹ ਸਿਹਤ ਵਿਭਾਗ ਵੱਲੋਂ ਕੁੱਲ 86 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 72 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਨੇ 117 ਸੈਂਪ ਲਏ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਬਾਹਰੋਂ ਆ ਰਹੇ ਯਾਤਰੀ ਜਾਂ ਲੇਬਰ ਜਾਂ ਫਲੂ ਕਾਰਨਰਾਂ ਤੋਂ ਲਏ ਗਏ ਸੈਂਪਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 2313 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 105 ਪਾਜ਼ੀਟਿਵ ਅਤੇ 2076 ਨੈਗੇਟਿਵ ਆਏ ਹਨ ਜਦਕਿ 132 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 83 ਕੇਸ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ।

ਇਹ ਵੀ ਪੜ੍ਹੋ:  ਜ਼ਮੀਨੀ ਵਿਵਾਦ ਨੂੰ ਲੈ ਕੇ 22 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਮਾਸਕ ਨਾ ਪਾਉਣ ਦੇ ਜ਼ੁਰਮਾਨੇ ਤੈਅ
ਸਿਵਲ ਸਰਜਨ ਨੇ ਦੱਸਿਆ ਕਿ ਮਾਸਕ ਨਾ ਪਾਉਣ ਦੇ ਜ਼ੁਰਮਾਨੇ ਤੈਅ ਕੀਤੇ ਗਏ ਹਨ, ਜਿਸ ਮੁਤਾਬਕ ਜਨਤਕ ਸਥਾਨ 'ਤੇ ਜਿਹੜਾ ਮਾਸਕ ਨਹੀਂ ਪਾਏਗਾ ਉਸ ਨੂੰ 200 ਰੁਪਏ, ਜੇਕਰ ਕੋਈ ਵਿਅਕਤੀ ਜਨਤਕ ਥਾਂ 'ਤੇ ਥੁੱਕਦਾ ਹੈ ਤਾਂ ਉਸ ਨੂੰ 100 ਰੁਪਏ ਅਤੇ ਘਰ ਵਿਚ 'ਇਕਾਂਤਵਾਸ' ਦੀ ਉਲਘੰਣਾ ਕਰਨ 'ਤੇ 500 ਰੁਪਏ ਦਾ ਜ਼ੁਰਮਾਨਾ ਹੋਏਗਾ। ਉਨ੍ਹਾਂ ਦੱਸਿਆ ਕਿ ਨੋਟੀਫਿਕੇਸ਼ਨ ਅਨੁਸਾਰ ਉਹ ਸਾਰੇ ਅਧਿਕਾਰੀ, ਜੋ ਕਿ ਬੀ. ਡੀ. ਪੀ. ਓ. ਦੇ ਅਹੁਦੇ ਤੋਂ ਜਾਂ ਨਾਇਬ ਤਹਿਸੀਲਦਾਰ ਦੇ ਅਹੁਦੇ ਤੋਂ ਘੱਟ ਨਹੀਂ ਹੋਣਗੇ ਜਾਂ ਪੁਲਸ ਅਫਸਰ ਜੋ ਏ. ਐੱਸ. ਆਈ. ਦੇ ਅਹੁਦੇ ਤੋਂ ਘੱਟ ਨਹੀਂ ਹੋਣਗੇ ਜਾਂ ਉਹ ਸਾਰੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਜਾਂ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਅਧਿਕਾਰਤ ਕੀਤੇ ਹੋਣਗੇ, ਇਸ ਨੂੰ ਲਾਗੂ ਕਰਵਾਉਣਗੇ।

ਇਹ ਵੀ ਪੜ੍ਹੋ:  ਸ੍ਰੀ ਹਰਿਮੰਦਰ ਸਾਹਿਬ ਲੱਗੀਆਂ ਹੱਥਾਂ ਨੂੰ ਸੈਨੇਟਾਈਜ਼ ਕਰਨ ਵਾਲੀਆਂ ਮਸ਼ੀਨਾਂ, ਚੱਲਣਗੀਆਂ ਪੈਰਾਂ ਨਾਲ


Shyna

Content Editor Shyna