ਡਕਾਲਾ ਦੇ ਨੌਜਵਾਨ ਦੇ ਕਤਲ ਦੇ ਦੋਸ਼ ''ਚ ਅੱਧਾ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ

Saturday, Oct 24, 2026 - 06:22 PM (IST)

ਡਕਾਲਾ ਦੇ ਨੌਜਵਾਨ ਦੇ ਕਤਲ ਦੇ ਦੋਸ਼ ''ਚ ਅੱਧਾ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਨਜ਼ਦੀਕੀ ਪਿੰਡ ਡਕਾਲਾ ਵਿਖੇ ਪੈਟਰੋਲ ਪੰਪ ਤੋਂ ਅਗਵਾ ਕੀਤੇ ਗਈ ਵਿਅਕਤੀ ਦੀ ਸੰਗਰੂਰ ਰੋਡ ਤੋਂ ਕਾਲਾ ਝਾੜ ਦੇ ਕੋਲ ਤੋਂ ਮਿਲੀ ਲਾਸ਼ ਤੋਂ ਬਾਅਦ ਥਾਣਾ ਪਸਿਆਣਾ ਦੀ ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕ ਨਵਾਬ ਖਾਨ ਦੀ ਮਾਤਾ ਡੋਲੀ ਪਤਨੀ ਦਰਸ਼ਨ ਖਾਨ ਵਾਸੀ ਗੋਪੀ ਪੱਤੀ ਡਕਾਲਾ ਥਾਣਾ ਪਸਿਆਣਾ ਦੀ ਸਿਕਾਇਤ ’ਤੇ ਗੁਰਸੇਵਕ ਸਿੰਘ ਪੁੱਤਰ ਸ਼ਤੀਸ਼ ਕੁਮਾਰ, ਜਗਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚੁਰਾਸੋਂ ਥਾਣਾ ਸਦਰ ਪਟਿਆਲਾ ਅਤੇ 3-4 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਭੋਲੀ ਨੇ ਪੁਲਸ ਨੂੰ ਦੱਸਿਆ ਕਿ ਉਹ ਦੁਪਹਿਰ 1:30 ਵਜੇ ਆਪਣੇ ਲੜਕੇ ਨਵਾਬ ਖਾਨ ਉਮਰ 27 ਸਾਲ ਸਮੇਤ ਮੋਟਰਸਾਇਕਲ ’ਤੇ ਸਵਾਰ ਹੋ ਕੇ ਅਨਾਜ ਮੰਡੀ ਡਕਾਲਾ ਵੱਲ ਜਾ ਰਹੀ ਸੀ ਤਾਂ ਉਸ ਦੇ ਲੜਕੇ ਨੇ ਤੇਲ ਪਵਾਉਣਾ ਸੀ ਤਾਂ ਉਸ ਨੇ ਸ਼ਿਕਾਇਤਕਰਤਾ ਨੂੰ ਉਤਾਰ ਕੇ ਆਪ ਤੇਲ ਪਵਾਉਣ ਲਈ ਪੈਟਰੋਲ ਪੰਪ ’ਤੇ ਚਲਾ ਗਿਆ, ਪੰਪ ਤੋਂ ਤੇਲ ਪਵਾ ਕੇ ਆ ਰਿਹਾ ਸੀ ਤਾਂ ਇਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੇ ਨਵਾਬ ਖਾਨ ਦੇ ਮੋਟਰਾਸਇਕਲ ਨੂੰ ਟੱਕਰ ਮਾਰ ਦੇ ਨਵਾਬ ਨੂੰ ਥੱਲੇ ਸੁੱਟ ਲਿਆ। 

ਇਸ ਦੌਰਾਨ ਦੋ ਵਿਅਕਤੀਆਂ ਗੁਰਸੇਵਕ ਸਿੰਘ ਅਤੇ ਜਗਜੀਤ ਸਿੰਘ ਨੇ ਉਸ ਦੀ ਪਿੱਠ ਅਤੇ ਪਿਛੇ ਗਰਦਨ ਤੇ ਕਿਰਚਾਂ ਅਤੇ ਚਾਕੂ ਨਾਲ ਵਾਰ ਕੀਤੇ ਅਤੇ ਜ਼ਬਰਦਸਤੀ ਗੱਡੀ ਵਿਚ ਸੁੱਟਣ ਲੱਗੇ ਤਾਂ ਗੱਡੀ ਵਿਚ ਬੈਠੇ 3-4 ਅਣਪਛਾਤੇ ਵਿਅਕਤੀਆਂ ਨੇ ਨਵਾਬ ਖਾਨ ਨੂੰ ਅੰਦਰ ਸੁੱਟ ਲਿਆ ਅਤੇ ਕੁੱਟਮਾਰ ਕਰਕੇ ਅਗਵਾ ਕਰਕੇ ਲੈ ਗਏ। ਇਨ੍ਹਾਂ ਵਿਅਕਤੀਆਂ ਨੇ ਉਸ ਦੇ ਲੜਕੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸ ਨੂੰ ਸੰਗਰੂਰ ਰੋਡ ’ਤੇ ਕਾਲਾ ਝਾੜ ਦੇ ਕੋਲ ਸੁੱਟ ਦਿੱਤਾ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਖਿਲਾਫ 103(1), 140(1), 3(5) ਬੀ.ਐਨ.ਐਸ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News