ਪਟਿਆਲਾ ਜ਼ਿਲੇ ਦੇ ਪਹਿਲੇ ਮਰੀਜ਼ ਨੇ ''ਕੋਰੋਨਾ'' ਨੂੰ ਹਰਾ ਕੇ ਜਿੱਤੀ ਜੰਗ

Tuesday, Apr 14, 2020 - 05:55 PM (IST)

ਪਟਿਆਲਾ ਜ਼ਿਲੇ ਦੇ ਪਹਿਲੇ ਮਰੀਜ਼ ਨੇ ''ਕੋਰੋਨਾ'' ਨੂੰ ਹਰਾ ਕੇ ਜਿੱਤੀ ਜੰਗ

ਘਨੌਰ, ਬਨੂੜ (ਅਲੀ, ਗੁਰਪਾਲ): ਬਲਾਕ ਸ਼ੰਭੂ 'ਚ ਪੈਂਦੇ ਪਿੰਡ ਰਾਮ ਨਗਰ ਸੈਣੀਆਂ ਦੇ 'ਕੋਰੋਨਾ' ਪਾਜ਼ੀਟਿਵ ਪੀੜਤ ਨੌਜਵਾਨ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਅੱਜ 18 ਦਿਨਾਂ ਬਾਅਦ ਹਸਪਤਾਲ 'ਚੋਂ 'ਕੋਰੋਨਾ' ਨੂੰ ਮਾਤ ਦੇ ਕੇ ਠੀਕ-ਠਾਕ ਘਰ ਪਹੁੰਚਿਆ। ਦੱਸਣਯੋਗ ਹੈ ਕਿ ਪਟਿਆਲਾ ਜ਼ਿਲੇ ਦਾ ਇਹ ਪਹਿਲਾ ਮਰੀਜ਼ ਸੀ, ਜੋ 28 ਮਾਰਚ ਨੂੰ 'ਕੋਰੋਨਾ' ਪਾਜ਼ੀਟਿਵ ਆ ਗਿਆ ਸੀ। ਇਹ ਨੌਜਵਾਨ 27 ਮਾਰਚ ਤੋਂ ਹੀ ਅੰਬਾਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਸੀ।

ਇਹ ਵੀ ਪੜ੍ਹੋ:  ਪਟਿਆਲਾ 'ਚ ਪਾਜ਼ੀਟਿਵ ਆਏ ਦੂਜੇ ਕੇਸ ਦਾ 'ਜਗ ਬਾਣੀ' ਕੋਲ ਵੱਡਾ ਖੁਲਾਸਾ

ਬੀਤੇ ਦਿਨੀਂ ਸਿਵਲ ਸਰਜਨ ਅੰਬਾਲਾ ਕੁਲਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਨੌਜਵਾਨ ਦੇ ਵੱਖ—ਵੱਖ ਤਾਰੀਖਾਂ ਵਿਚ 'ਕੋਰੋਨਾ' ਟੈਸਟ ਕਰਵਾਏ ਗਏ ਸਨ। ਦੋਵੇਂ ਰਿਪੋਰਟਾਂ ਨੈਗੇਟਿਵ ਆਈਆਂ। ਅੱਜ ਇਸ ਨੌਜਵਾਨ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਉਸ ਨੂੰ (ਸੀ. ਐੱਸ. ਸੀ.) ਸਰਕਾਰੀ ਹਸਪਤਾਲ ਘਨੌਰ ਦੀ ਐਂਬੂਲੈਂਸ ਵਿਚ ਪਿੰਡ ਰਾਮ ਨਗਰ ਸੈਣੀਆਂ ਵਿਖੇ ਲੈ ਕੇ ਆਈ।ਨੌਜਵਾਨ ਦੇ ਘਰ ਆਉਣ ਤੇ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕਰਵਾਈ ਗਈ ਕਿ ਇਹ ਨੌਜਵਾਨ 14 ਦਿਨਾਂ ਲਈ 'ਇਕਾਂਤਵਾਸ' 'ਚ ਘਰ ਹੀ ਰਹੇਗਾ। ਇਸ ਨੂੰ ਮਿਲਣ ਲਈ ਕੋਈ ਵੀ ਉਸ ਦੇ ਘਰ ਨਾ ਜਾਵੇ।

ਇਹ ਵੀ ਪੜ੍ਹੋ: ਏ.ਐਸ.ਆਈ. ਦਾ ਹੱਥ ਵੱਢਣ ਵਾਲੇ ਨਿਹੰਗ 11 ਦਿਨਾਂ ਦੇ ਪੁਲਸ ਰਿਮਾਂਡ 'ਤੇ


author

Shyna

Content Editor

Related News