ਮਹਾਰਾਣੀ ਨੇ ਜਦੋਂ ਵਿਕਾਸ ਦਾ ਗੁਣਗਾਨ ਸ਼ੁਰੂ ਕੀਤਾ ਤਾਂ ਉਸੇ ਮੌਕੇ ਬੱਤੀ ਹੋਈ ਗੁੱਲ

Saturday, May 11, 2019 - 12:34 PM (IST)

ਮਹਾਰਾਣੀ ਨੇ ਜਦੋਂ ਵਿਕਾਸ ਦਾ ਗੁਣਗਾਨ ਸ਼ੁਰੂ ਕੀਤਾ ਤਾਂ ਉਸੇ ਮੌਕੇ ਬੱਤੀ ਹੋਈ ਗੁੱਲ

ਪਟਿਆਲਾ—ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਸ਼ੁੱਕਵਾਰ ਸ਼ਾਮ ਨੂੰ ਬਾਬੂ ਸਿੰਘ ਕਾਲੋਨੀ 'ਚ ਸਭਾ ਕਰਨ ਲਈ ਪਹੁੰਚੀ। ਜਾਣਕਾਰੀ ਮੁਤਾਬਕ ਜਿਵੇਂ ਹੀ ਉਨ੍ਹਾਂ ਨੇ ਵਿਕਾਸ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਲਾਈਟ ਚਲੀ ਗਈ। ਇਸ ਦੇ ਬਾਦਲ ਹਨੇਰੀ ਚੱਲਣ ਲੱਗੀ ਅਤੇ ਵਾਛੜ ਵੀ ਸ਼ੁਰੂ ਹੋ ਗਈ। ਇਸ ਲਈ ਪ੍ਰਨੀਤ ਕੌਰ ਨੂੰ 10 ਮਿੰਟ 'ਚ ਹੀ ਸਭਾ ਖਤਮ ਕਰਕੇ ਜਾਣਾ ਪਿਆ।

ਬੀਤੇ ਦਿਨੀਂ ਪ੍ਰਨੀਤ ਕੌਰ ਨੂੰ ਹਲਕਾ ਸ਼ੁਤਰਾਣਾ ਦੇ ਪਿੰਡ ਕੁਲਾਰਾਂ ਵਿਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਨੇ ਪਿੰਡ 'ਚ ਹੋ ਰਹੇ ਸਮਾਗਰਮ ਮੌਕੇ ਭਾਸ਼ਣ ਦੇਣ ਆਈ ਪ੍ਰਨੀਤ ਕੌਰ ਅਤੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੂੰ ਕਾਲੀਆਂ ਝੰਡੀਆਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਜਾਣਕਾਰੀ ਮੁਤਾਬਕ ਪਿੰਡ ਕੁਲਾਰਾਂ 'ਚ ਜਿਹੜੀ ਹਿੰਸਕ ਝੜਪ ਹੋਈ ਸੀ, ਉਸ 'ਚ ਲੋਕ ਮਹਾਰਾਣੀ ਪ੍ਰਨੀਤ ਕੌਰ ਨੂੰ ਕੁਝ ਸਮਾਂ ਪਹਿਲਾਂ ਸਰਪੰਚੀ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਹੋਈ ਧੱਕੇਸ਼ਾਹੀ ਤੋਂ ਜਾਣੂ ਕਰਵਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਕਾਲੇ ਝੰਡੇ ਲੈ ਕੇ ਵਿਰੋਧ ਦਾ ਰਸਤਾ ਚੁਣਿਆ।

ਦੱਸ ਦੇਈਏ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਚੋਣ ਮੈਦਾਨ 'ਚ ਹਨ ਅਤੇ ਇਨ੍ਹਾਂ ਦਾ ਮੁਕਾਬਲਾ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ, ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਦੇ ਨਾਲ ਹੈ। 


author

Shyna

Content Editor

Related News