ਪਟਿਆਲਾ ਜ਼ਿਲੇ ’ਚ ਇਨ੍ਹਾਂ 3 ਥਾਵਾਂ ਨੂੰ ਐਲਾਨੀਆਂ ਹਾਟਸਪਾਟ

Monday, Apr 20, 2020 - 09:10 AM (IST)

ਪਟਿਆਲਾ ਜ਼ਿਲੇ ’ਚ ਇਨ੍ਹਾਂ 3 ਥਾਵਾਂ ਨੂੰ ਐਲਾਨੀਆਂ ਹਾਟਸਪਾਟ

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲੇ ਵਿਚ ਤਿੰਨ ਥਾਵਾਂ ਨੂੰ ਕੋਰੋਨਾ ਵਾਇਰਸ ਦੇ ਹਾਟਸਪਾਟ ਐਲਾਨਿਆ ਗਿਆ ਹੈ। ਇਨ੍ਹਾਂ ਥਾਵਾਂ ਵਿਚ ਕਿਤਾਬਾਂ ਵਾਲਾ ਬਜ਼ਾਰ, ਸਫਾਬਾਦੀ ਗੇਟ ਅਤੇ ਰਾਜਪੁਰਾ ਦੀ ਦਾਣਾ ਮੰਡੀ ਸ਼ਾਮਲ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 7 ਹੋਰ ਵਿਅਕਤੀ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤੇ ਗਏ ਹਨ। ਇਹ ਸਾਰੇ ਹੀ ਕਿਤਾਬਾਂ ਵਾਲਾ ਬਜ਼ਾਰ ਨਾਲ ਸਬੰਧਤ ਕੇਸ ਦੇ ਸੰਪਰਕ ਵਿਚ ਆਏ ਸਨ। ਯਾਦ ਰਹੇ ਕਿ ਕੱਲ੍ਹ 10 ਵਿਅਕਤੀ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤੇ ਗਏ ਸਨ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਸਾਨੂੰ 700 ਰੈਪਿਡ ਕਿੱਟਾਂ ਪ੍ਰਾਪਤ ਹੋਈਆਂ ਹਨ। 52 ਸੈਂਪਲ ਕਿਤਾਬਾਂ ਵਾਲੇ ਬਜ਼ਾਰ ਅਤੇ ਸੈਫਾਬਾਦੀ ਗੇਟ ਵਿਚੋਂ ਲਏ ਜੋ ਨੈਗੇਟਿਵ ਆਏ ਹਨ ਜਦਕਿ ਰਾਜਪੁਰਾ ਦੇ ਟੈਸਟਾਂ ਦੀ ਰਿਪੋਰਟ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੀ ਵੀ. ਆਰ. ਐੱਲ. ਲੈਬ ਵਿਚ ਅੱਜ 8 ਕੇਸ ਨੈਗੇਟਿਵ ਪਾਏ ਗਏ ਹਨ ਜਦਕਿ 9 ਦੀ ਰਿਪੋਰਟ ਪੈਂਡਿੰਗ ਹੈ। ਕੁੱਲ 212 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 26 ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਕੱਚਾ ਪਟਿਆਲਾ ਏਰੀਏ ਅਤੇ ਸਫਾਬਾਦੀ ਗੇਟ ਏਰੀਏ ਵਿਚ ਕੁੱਲ 51 ਵਿਅਕਤੀਆਂ ਦਾ ਸੀਰਮ ਟੈਸਟ ਲਿਆ ਗਿਆ ਅਤੇ ਉਨ੍ਹਾਂ ਵਿਚੋਂ ਕੋਈ ਵੀ ਕੋਰੋਨਾ ਪਾਜ਼ੀਟਿਵ ਨਹੀਂ ਪਾਇਆ ਗਿਆ। ਬੀਤੇ ਦਿਨੀਂ ਰਾਜਪੁਰਾ ਦੇ ਕੋਰੋਨਾ ਪਾਜ਼ੇਟਿਵ ਅਤੇ ਬੁੱਕ ਮਾਰਕੀਟ ਪਟਿਆਲਾ ਦੇ ਪਾਜ਼ੀਟਿਵ ਕੇਸਾਂ ਦੇ ਨੇੜੇ ਦੇ ਹਾਈ ਰਿਸਕ ਸੰਪਰਕ ਅਤੇ ਸ਼ੱਕੀ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰ ਕੇ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ ਅੱਜ 8 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 9 ਬਾਕੀ ਦੀ ਰਿਪੋਰਟ ਆਉਣੀ ਬਾਕੀ ਹੈ। ਪਟਿਆਲਾ ਦੇ ਸਫਾਬਾਦੀ ਗੇਟ ਏਰੀਏ ਦੇ ਪਾਜ਼ੀਟਿਵ ਕੇਸ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਦੀ ਵੀ ਰਿਪੋਰਟ ਨੈਗੇਟਿਵ ਆਈ ਹੈ।


author

rajwinder kaur

Content Editor

Related News