ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ

Friday, Dec 11, 2020 - 11:30 AM (IST)

ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ

ਪੱਟੀ (ਪਾਠਕ, ਸੌਰਭ): ਪੱਟੀ ਦੇ ਇਕ ਪਰਿਵਾਰ 'ਚ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਗਮ 'ਚ ਤਬਦੀਲ ਹੋ ਗਈਆਂ ਜਦੋਂ ਭੈਣ ਦੇ ਵਿਆਹ ਦੇ ਸਬੰਧ 'ਚ ਰੱਖੀ ਗਈ ਪਾਰਟੀ ਦੌਰਾਨ 25 ਸਾਲਾ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰ ਲੁਟੇਰੀਆਂ ਇਸ ਘਰ ਨੂੰ ਵੀ ਨਹੀਂ ਬਖਸ਼ਿਆ। ਜਦ ਸ਼ੋਕ 'ਚ ਬੈਠੀ ਔਰਤ ਦੇ ਕੰਨ ਦੀ ਵਾਲੀ ਲੁਟੇਰੇ ਖਿੱਚ ਕੇ ਲੈ ਗਏ। 

ਇਹ ਵੀ ਪੜ੍ਹੋ: ਅਕਾਲੀ ਦਲ ਦੀ ਕੇਂਦਰ ਨੂੰ ਚਿਤਾਵਨੀ, ਕਾਂਗਰਸ ਦੀਆਂ 'ਪਾੜੋ ਤੇ ਰਾਜ ਕਰੋ' ਵਾਲੀਆਂ ਬੱਜਰ ਗਲਤੀਆਂ ਨਾ ਦੁਹਰਾਓ'
PunjabKesariਡੀ.ਜੇ. 'ਤੇ ਭੰਗੜੇ ਪਾਉਂਦੇ ਸਮੇਂ ਪਇਆ ਦਿਲ ਦਾ ਦੌਰਾ 
ਜਾਣਕਾਰੀ ਅਨੁਸਾਰ ਪੱਟੀ ਦੇ ਰਾਕੇਸ਼ ਕੁਮਾਰ ਪਾਠਕ ਬੰਟਾ ਦੀ ਬੇਟੀ ਦਾ 10 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਵਿਆਹ ਸੀ। ਇਸ ਸਬੰਧ 'ਚ ਪਰਿਵਾਰ ਵਲੋਂ ਰਾਤ ਨੂੰ ਡੀ. ਜੇ. ਪਾਰਟੀ ਰੱਖੀ ਸੀ। ਇਸ ਸਬੰਧ 'ਚ ਪਰਿਵਾਰ ਵਲੋਂ ਰਾਤ ਨੂੰ ਡੀ. ਜੇ. ਪਾਰਟੀ ਰੱਖੀ ਸੀ।ਡਾਂਸ ਕਰ ਰਹੇ ਅਸ਼ੀਸ਼ ਕੁਮਾਰ (26) ਪੁੱਤਰ ਰਾਜੇਸ਼ ਕੁਮਾਰ ਨਿਵਾਸੀ ਵਾਰਡ ਨੰ.11 ਪੱਟੀ ਅਚਾਨਕ ਨੋਟ ਵਾਰਦੇ ਹੋਏ ਥੱਲੇ ਡਿੱਗ ਪਿਆ, ਮੌਕੇ 'ਤੇ ਹਾਜ਼ਰ ਡਾਕਟਰ ਵਲੋਂ ਉਸ ਦਾ ਚੈੱਕਅਪ ਕੀਤਾ ਪਰ ਕੋਈ ਫ਼ਰਕ ਨਹੀਂ ਪਿਆ। ਪਰਿਵਾਰਕ ਮੈਂਬਰ ਅਸ਼ੀਸ਼ ਕੁਮਾਰ ਨੂੰ ਉਸੇ ਵੇਲੇ ਹਸਪਤਾਲ ਪੱਟੀ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬਰਨਾਲਾ 'ਚ ਵੱਡੀ ਵਾਰਦਾਤ : ਨੌਜਵਾਨ ਦੇ ਟੋਟੇ-ਟੋਟੇ ਕਰ ਗਟਰ 'ਚ ਸੁੱਟੀ ਲਾਸ਼

PunjabKesariਲੁਟੇਰਿਆਂ ਨੇ ਵੀ ਨਹੀਂ ਬਕਸ਼ਿਆ
ਇਸ ਦਾ ਇਕ ਹੋਰ ਦੁੱਖਦਾਈ ਪਹਿਲੂ ਹੈ ਕਿ ਡੀ. ਜੇ. ਪਾਰਟੀ 'ਚ ਅਸ਼ੀਸ਼ ਪਾਠਕ ਨੂੰ ਦਿਲ ਦਾ ਦੌਰਾ ਪੈਣ ਕਰਕੇ ਹੱੜਬੜੀ ਮੱਚੀ ਹੋਈ ਸੀ ਕਿ ਇਸ ਦਾ ਫ਼ਾਇਦਾ ਉਠਾਉਂਦਾ ਹੋਇਆ ਇਕ ਲੁਟੇਰਾ ਅੰਦਰ ਆ ਗਿਆ ਤੇ ਕੁਰਸੀ 'ਤੇ ਸ਼ੋਕ 'ਚ ਬੈਠੀ ਇਕ ਜਨਾਨੀ ਦੇ ਕੰਨ ਦੀ ਵਾਲੀ ਖਿੱਚਕੇ ਲੈ ਗਿਆ।
PunjabKesari


author

Baljeet Kaur

Content Editor

Related News