ਪਠਾਨਕੋਟ ਪੁਲਸ ਨੇ ਇਕ ਹੋਰ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

Saturday, Jun 13, 2020 - 05:01 PM (IST)

ਪਠਾਨਕੋਟ ਪੁਲਸ ਨੇ ਇਕ ਹੋਰ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

ਪਠਾਨਕੋਟ (ਗੁਰਪ੍ਰੀਤ, ਧਰਮਿੰਦਰ) : ਪਠਾਨਕੋਟ ਪੁਲਸ ਨੇ ਅੱਜ ਇਕ ਹੋਰ ਅੱਤਵਾਦੀ ਨੂੰ ਗ੍ਰਿਫਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪਠਾਨਕੋਟ 'ਚੋਂ ਪੁਲਸ ਨੇ 2 ਅੱਤਵਾਦੀਆਂ ਨੂੰ ਹਥਿਆਰਾ ਸਮੇਤ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦਾ ਇਹ ਤੀਜਾ ਸਾਥੀ ਦੱਸਿਆ ਜਾ ਰਿਹਾ ਹੈ। ਪੁਲਸ ਨੇ ਇਸ ਕੋਲੋਂ ਟਰੱਕ ਨੰਬਰ ਜੇ.ਕੇ.22 8711 ਵੀ ਕਬਜ਼ੇ 'ਚ ਲਿਆ ਹੈ। 

ਇਹ ਵੀ ਪੜ੍ਹੋਂ : ਪਠਾਨਕੋਟ ’ਚ ਫੜ੍ਹੇ ਗਏ ਦੋਵੇਂ ਅੱਤਵਾਦੀਆਂ ਦਾ ਪੁਲਸ ਨੇ ਲਿਆ ਪੰਜ ਦਿਨਾਂ ਰਿਮਾਂਡ

ਇਥੇ ਦੱਸ ਦੇਈਏ ਕਿ ਦੋ ਦਿਨ ਪਹਿਲਾਂ ਪੰਜਾਬ ਪੁਲਸ ਨੇ ਏ. ਕੇ. 47 ਹੈਂਡ ਗ੍ਰਨੇਡ, 2 ਮੈਗਜ਼ੀਨ ਸਮੇਤ ਹੋਰ ਵੀ ਹਥਿਆਰਾ ਸਮੇਤ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਦਹਿਸ਼ਤਗਰਦ ਅੱਤਵਾਦੀ ਜਥੇਬੰਦੀ ਲਕਸ਼ਰ-ਏ-ਤੋਇਬਾ ਨਾਲ ਸਬੰਧ ਦੱਸੇ ਜਾ ਰਹੇ ਹਨ। ਬੀਤੇ ਸ਼ੁੱਕਰਵਾਰ ਪੁਲਸ ਨੇ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ 5 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। 

ਇਹ ਵੀ ਪੜ੍ਹੋਂ : ਤਰਨਤਾਰਨ 'ਚ ਕੋਰੋਨਾ ਕਾਰਨ ਦੂਜੀ ਮੌਤ, ਏ.ਐੱਸ.ਆਈ. ਨੇ ਤੋੜਿਆ ਦਮ


author

Baljeet Kaur

Content Editor

Related News