ਗੁਰਦਾਸਪੁਰ ਤੋਂ ਕਵਿਤਾ ਖੰਨਾ ਨੇ ਜਤਾਈ ਦਾਅਵੇਦਾਰੀ (ਵੀਡੀਓ)
Friday, Feb 08, 2019 - 10:49 AM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮਰਹੂਮ ਸਾਂਸਦ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਟਿਕਟ ਲਈ ਦਾਅਵੇਦਾਰੀ ਜਤਾਈ ਹੈ। ਪਠਾਨਕੋਟ ਪਹੁੰਚੀ ਕਵਿਤਾ ਖੰਨਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਰਹੂਮ ਪਤੀ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਉਸ ਨੂੰ ਇਸ ਗੱਲ ਦਾ ਇਸ਼ਾਰਾ ਕੀਤਾ ਹੈ।
ਦੱਸ ਦੇਈਏ ਕਿ ਭਜਪਾ ਸਾਂਸਦ ਰਹੇ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਹੋਈ ਗੁਰਦਾਸਪੁਰ ਜ਼ਿਮਨੀ ਚੋਣ ਲਈ ਵੀ ਕਵਿਤਾ ਖੰਨਾ ਨੇ ਚੋਣ ਲੜਨ ਦੀ ਇੱਛਾ ਜਤਾਈ ਸੀ ਪਰ ਭਾਜਪਾ ਨੇ ਸਵਰਨ ਸਲਾਰੀਆ ਨੂੰ ਟਿਕਟ ਦਿੱਤੀ ਸੀ, ਜੋ ਜ਼ਿਮਨੀ ਚੋਣ ਹਾਰ ਗਏ ਸਨ।