45 ਮਿੰਟਾਂ ’ਚ ਚੋਰਾਂ ਨੇ 11 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਨਕਦੀ ਤੇ ਕੀਮਤੀ ਸਾਮਾਨ ਕੀਤਾ ਚੋਰੀ (ਤਸਵੀਰਾਂ)

Saturday, Mar 06, 2021 - 06:32 PM (IST)

45 ਮਿੰਟਾਂ ’ਚ ਚੋਰਾਂ ਨੇ 11 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਨਕਦੀ ਤੇ ਕੀਮਤੀ ਸਾਮਾਨ ਕੀਤਾ ਚੋਰੀ (ਤਸਵੀਰਾਂ)

ਪਠਾਨਕੋਟ (ਧਰਮਿੰਦਰ, ਸ਼ਾਰਦਾ) - ਸਥਾਨਕ ਸ਼ਹਿਰ ’ਚ ਚੋਰਾਂ ਨੇ ਫਿਲਮੀ ਅੰਦਾਜ਼ ’ਚ 45 ਮਿੰਟਾਂ ’ਚ 11 ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆ ਲੱਖਾਂ ਰੁਪਏ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਵਪਾਰੀ ਵਰਗ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਕੇ ਪੁੱਜਗੇ। ਜਾਣਕਾਰੀ ਅਨੁਸਾਰ ਪਹਿਲਾ ਮਾਮਲਾ ਵਾਲਮੀਕਿ ਚੌਕ ਤੋਂ 50 ਮੀਟਰ ਦੀ ਦੂਰੀ ’ਤੇ ਸਥਿਤ ਦਾਸ ਮੈਡੀਕੋਜ ਦੀ ਦੁਕਾਨ ਦੇ ਨਾਲ ਸਵੇਰੇ ਦੁੱਧ ਦੀ ਸਪਲਾਈ ਦੇਣ ਵਾਲਾ ਪੁੱਜਾ ਤਾਂ ਉਸ ਨੇ ਦੁਕਾਨ ਦਾ ਸ਼ਟਰ ਖੁੱਲ੍ਹਾ ਵੇਖਿਆ ਮੈਡੀਕਲ ਸਟੋਰ ਦੇ ਮਾਲਕ ਨੂੰ ਫੋਨ ’ਤੇ ਸੂਚਨਾ ਦਿੱਤੀ।

ਪੜ੍ਹੋ ਇਹ ਵੀ ਖ਼ਬਰ ਪਾਕਿ ’ਚ ਵੱਡੀ ਵਾਰਦਾਤ : ਹਿੰਦੂ ਫਿਰਕੇ ਦੇ ਵਿਅਕਤੀ ਨੇ ਪਤਨੀ ਸਣੇ 3 ਬੱਚਿਆਂ ਦੇ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ

PunjabKesari

 ਇਸ ਤੋਂ ਬਾਅਦ ਇਕ-ਇਕ ਕਰ ਕੇ ਸਾਰੀਆਂ ਚੋਰੀਆਂ ਦਾ ਖੁਲਾਸਾ ਹੋਇਆ। ਚੋਰਾਂ ਨੇ ਸ਼ਹਿਰ ਦੀ ਡਵੀਜ਼ਨ ਨੰ-1 ਦੇ ਅਧੀਨ ਮੁੱਖ ਬਾਜ਼ਾਰ, ਗਾਂਧੀ ਚੌਕ, ਡਾਕਖਾਨਾ ਚੌਕ ਅਤੇ ਵਾਲਮੀਕਿ ਚੌਕ ਕੋਲ ਸਥਿਤ ਮੇਨ ਬਾਜ਼ਾਰ 8 ਦੁਕਾਨਾਂ ਦੇ ਸ਼ਟਰ ਖੋਲ੍ਹ ਕੇ ਉਨ੍ਹਾਂ ’ਚੋਂ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕੀਤਾ। ਡਵੀਜਨ ਨੰ.1 2 ਦੇ ਅਧੀਨ ਪੈਂਦੀਆਂ 3 ਦੁਕਾਨਾਂ ’ਚੋਂ ਵੀ ਨਕਦੀ ਅਤੇ ਕੀਮਤੀ ਸਾਮਾਨ ਨੂੰ ਚੋਰੀ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ ਰਈਆ ’ਚ ਖ਼ੌਫ਼ਨਾਕ ਵਾਰਦਾਤ : ਗੋਦ ਲਏ ਕਲਯੁੱਗੀ ਪੁੱਤ ਨੇ ਘੋਟਣਾ ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ

PunjabKesari

ਦੱਸ ਦੇਈਏ ਕਿ ਪਹਿਲੀ ਵਾਰਦਾਤ ਦਾ ਸਮਾਂ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ ’ਤੇ 4:40 ਮਿੰਟ ਦੇ ਕਰੀਬ ਹੈ। ਉਸ ਸਮੇਂ ਇਕ ਡਿਜਾਇਰ ਕਾਰ ਦੁਕਾਨ ਦੇ ਅੱਗੇ ਰੁਕੀ, ਜਿਸ ’ਚੋਂ ਇਕ ਮਾਸਕ ਪਾਏ ਵਿਅਕਤੀ ਨੇ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਦੂਸਰੇ ਪਾਸੇ ਕਰ ਦਿੰਦਾ ਹੈ। ਚੋਰਾਂ ਨੇ ਇਕ-ਇਕ ਕਰਕੇ ਇਕ ਹੀ ਜਗ੍ਹਾ ਤੋਂ 4 ਦੁਕਾਨਾਂ ਦੇ ਸ਼ਟਰਾਂ ਨੂੰ ਉਡਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਪਰੰਤ 2 ਦੁਕਾਨਾਂ ਗਾਂਧੀ ਚੌਕ ’ਚ, 2 ਡਾਕਖਾਨਾ ਚੌਕ ’ਚ, 2 ਗੁਰਜੀਤ ਮਾਰਕੀਟ ਸਥਿਤ ਜਦੋਂ ਕਿ ਇਕ ਢਾਂਗੂ ਰੋਡ ਸਥਿਤ ਉੱਚੀ ਪੁਲੀ ਦੇ ਕੋਲ ਜਨਰਲ ਸਟੋਰ ਨੂੰ ਨਿਸ਼ਾਨਾ ਬਣਾਇਆ।

ਪੜ੍ਹੋ ਇਹ ਵੀ ਖ਼ਬਰ ਰਈਆ ’ਚ ਖ਼ੌਫ਼ਨਾਕ ਵਾਰਦਾਤ : ਗੋਦ ਲਏ ਕਲਯੁੱਗੀ ਪੁੱਤ ਨੇ ਘੋਟਣਾ ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ

PunjabKesari

ਪੜ੍ਹੋ ਇਹ ਵੀ ਖ਼ਬਰ ਰਈਆ ’ਚ ਖ਼ੌਫ਼ਨਾਕ ਵਾਰਦਾਤ : ਗੋਦ ਲਏ ਕਲਯੁੱਗੀ ਪੁੱਤ ਨੇ ਘੋਟਣਾ ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ

ਇਨ੍ਹਾਂ ਦੁਕਾਨਾਂ ’ਤੇ ਹੋਈ ਚੋਰੀ
* ਦਾਸ ਮੈਡੀਕੋਜ ਮੇਨ ਬਾਜ਼ਾਰ।
* ਸੁਭਾਸ਼ ਕਲਾਥ ਹਾਊਸ।
* ਡੋਗਰਾ ਗਾਰਮੈਂਟਸ।
* ਪਹਿਨਾਵਾ ਗਾਰਮੈਂਟਸ।
* ਬਿੰਨੀ ਕਲਾਸ ਹਾਊਸ।
* ਦਾਸ ਕਲਾਥ ਹਾਊਸ।
* ਦੀਪਮਾਲਾ।
* ਸਿੰਗਲਾ ਗਿਫਟ ਹਾਊਸ।
* ਮਿੱਤਲ ਏਜੰਸੀ।
* ਅਗਰਵਾਲ ਏਜੰਸੀ।
* ਸ਼ਾਂਗਾ ਐਂਡ ਸੰਜ ਢਾਂਗੂ (ਨੱਥੂ ਨਗਰ)।

ਪੜ੍ਹੋ ਇਹ ਵੀ ਖ਼ਬਰ ਰਈਆ ’ਚ ਖ਼ੌਫ਼ਨਾਕ ਵਾਰਦਾਤ : ਗੋਦ ਲਏ ਕਲਯੁੱਗੀ ਪੁੱਤ ਨੇ ਘੋਟਣਾ ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ

PunjabKesari

author

rajwinder kaur

Content Editor

Related News