ਟਰੈਕ ''ਤੇ ਮੁੜ ਭੱਜਣ ਦੀ ਉਡੀਕ ''ਚ 162 ਸਾਲਾ ਪੁਰਾਣਾ ਜ਼ੈੱਡਬੀ-66

09/16/2019 12:31:08 PM

ਪਠਾਨਕੋਟ : ਹਿਮਾਚਲ ਦੀਆਂ ਖੂਰਸੂਰਤ ਵਾਦੀਆਂ 'ਚ ਫਿਰ ਤੋਂ ਛੁੱਕ-ਛੁੱਕ ਦੀ ਆਵਾਜ਼ ਸੁਣਨ ਲਈ ਸੈਲਾਨੀਆਂ ਨੂੰ ਲੰਬੀ ਉਡੀਕ ਕਰਨੀ ਪਵੇਗੀ। ਇਸ ਦਾ ਕਾਰਨ ਇਹ ਹੈ ਕਿ ਤਿੰਨ ਮਹੀਨੇ ਤੋਂ ਬੈਜਨਾਥ ਦੀ ਵਰਕਸ਼ਾਪ 'ਚ ਖੜ੍ਹਾ 162 ਸਾਲਾ ਪੁਰਾਣਾ ਜ਼ੈੱਡਬੀ-66 ਸਟੀਮ ਇੰਜਣ ਟਰੈਕ 'ਤੇ ਭੱਜਣ ਯੋਗ ਨਹੀਂ ਰਿਹਾ ਹੈ। ਇਸ ਕਾਰਨ ਇਸ ਨੂੰ ਦੁਬਾਰਾ ਅੰਮ੍ਰਿਤਸਰ ਦੀ ਲੋਕੋ ਸ਼ੈੱਡ 'ਚ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਇਸ ਨੂੰ ਮੁੜ ਟਰੈਕ 'ਤੇ ਭੱਜਣ ਯੋਗ ਬਣਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਵਿਦੇਸ਼ੀ ਸੈਲਾਨੀਆਂ ਵਲੋਂ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਐਕਸ਼ਨ 'ਤੇ ਸਟੀਮ ਇੰਜਣ ਨੂੰ ਚਲਾਉਣ ਦੀ ਮੰਗ ਤੋਂ ਬਾਅਦ ਪਠਾਨਕੋਟ ਰੇਲਵੇ ਨੇ ਪ੍ਰਤਾਪਗੜ੍ਹ (ਗੁਜਰਾਤ) ਤੋਂ ਸਟੀਮ ਇੰਜਣ ਦੀ ਮੰਗ ਕੀਤੀ ਸੀ। ਰੇਲਵੇ ਨੇ ਲੰਡਨ ਦੀ ਇਕ ਪ੍ਰਾਈਵੇਟ ਕੰਪਨੀ ਵਲੋਂ 1857 'ਚ ਬਣਾਏ ਗਏ ਜ਼ੈੱਡਬੀ-66 ਸਟੀਮ ਇੰਜਣ ਨੂੰ ਪਠਾਨਕੋਟ ਦੀ ਵਰਕਸ਼ਾਪ 'ਚ ਭੇਜਿਆ ਸੀ। ਪਠਾਨਕੋਟ ਲੋਕੋ 'ਚ ਪਹੁੰਚੇ ਸਟੀਮ ਇੰਜਣ ਨੂੰ ਠੀਕ ਕਰਕੇ ਮਾਰਚ 2003 'ਚ ਰੇਲਵੇ ਅਧਿਕਾਰੀਆਂ ਦੀ ਦੇਖ-ਰੇਖ 'ਚ ਪਠਾਨਕੋਟ ਤੋਂ ਜਵਾਲਾਮੁਖੀ ਰੋਡ ਤੱਕ ਕਰੀਬ 30 ਕਿਲੋਮੀਟਰ ਦਾ ਟਰਾਇਲ ਲਿਆ ਗਿਆ। ਟਰਾਇਲ ਤਾਂ ਕਾਮਯਾਬ ਰਿਹਾ ਪਰ ਇੰਜਣ ਤੇ ਬਾਇਲਰ 'ਚ ਸਮੱਸਿਆ ਆ ਗਈ। ਇਸ ਕਾਰਨ ਸੈਲਾਨੀਆਂ ਤੇ ਫਿਲਮ ਨਿਰਮਾਤਾਵਾਂ ਦੀ ਮੰਗ ਪੂਰੀ ਨਹੀਂ ਹੋ ਸਕੀ। ਸਾਲ 2004 'ਚ ਬਾਲੀਵੁੱਡ ਦੇ ਫਿਲਮ ਡਾਇਰੈਕਟਰ ਤੇ ਵਿਦੇਸ਼ੀ ਸੈਲਾਨੀਆਂ ਦੇ ਦੁਬਾਰਾ ਇੰਜਣ ਦੀ ਮੰਗ ਰੱਖੀ। ਇੰਜਣ ਦਾ ਦੂਜੀ ਵਾਰ ਡਲਹੌਜੀ ਰੋਡ ਸਟੇਸ਼ਨ ਤਕ 10 ਕਿਲੋਮੀਟਰ ਦਾ ਟਰਾਇਲ ਹੋਇਆ ਪਰ ਦੁਬਾਰਾ ਉਹੀ ਸਮੱਸਿਆ ਪੇਸ਼ ਆਈ। ਇਸ ਉਪਰੰਤ 2007 'ਚ ਲਖਨਾਊ ਤੋਂ ਆਏ ਅਧਿਕਾਰੀਆਂ ਨੇ ਇਸ ਨੂੰ ਠੀਕ ਕੀਤਾ ਪਰ ਸਮੱਲਿਆ ਦਾ ਹੱਲ ਨਹੀਂ ਹੋ ਸਕਿਆ। ਆਖਿਰਕਾਰ ਵਿਭਾਗ ਨੇ ਸਮੱਸਿਆ ਨੂੰ ਉੱਚ ਅਧਿਕਾਰੀਆਂ ਦੇ ਸਾਹਮਣੇ ਰੱਖਿਆ। ਇਸ ਉਪਰੰਤ ਨਵੰਬਰ 2008 'ਚ ਸਟੀਮ ਇੰਜਣ ਨੂੰ ਅੰਮ੍ਰਿਤਸਰ ਲੋਕੋ ਭੇਜ ਦਿੱਤਾ ਗਿਆ। ਇਥੋਂ ਇਹ ਦੁਬਾਰਾ ਨਵੇਂ ਪੁਰਜਿਆਂ ਨਾਲ 2017 'ਚ ਪਠਾਨਕੋਟ ਦੀ ਲੋਕੋ 'ਚ ਪਹੁੰਚਿਆ ਸੀ।

ਜਾਣਕਾਰੀ ਮੁਤਾਬਕ 2017 'ਚ ਅੰਮ੍ਰਿਤਸਰ ਦੀ ਲੋਕੋ ਤੋਂ ਪਠਾਨਕੋਟ ਪਹੁੰਚੇ ਜ਼ੈੱਡਬੀ-66 ਇੰਜਣ ਦੀ ਵਿਸ਼ੇਸ਼ ਤੌਰ 'ਚੇ ਬੁਕਿੰਗ ਕਰਵਾਈ ਗਈ ਸੀ। ਇਸ ਉਪਰੰਤ ਬ੍ਰਿਟੇਨ ਦੇ 11 ਸੈਲਾਨੀਆਂ ਨੇ ਪਾਲਮਪੁਰ ਤੋਂ ਬੈਜਨਾਥ ਤੱਕ ਲਈ ਦੋ ਸਪੈਸ਼ਲ ਡੱਬੇ ਬੁੱਕ ਕਰਵਾ ਕੇ ਖੂਬਸੂਰਤ ਵਾਦੀਆਂ ਦਾ ਨਜ਼ਾਰਾਂ ਲਿਆ। ਟੂਰ ਸਫਲ ਹੋਣ ਤੋਂ ਬਾਅਦ ਵਿਦੇਸ਼ੀ ਸੈਲਾਨੀਆਂ ਵੇ ਫਿਰ ਤੋਂ ਸਟੀਮ ਇੰਜਣ ਦੀ ਬੁਕਿੰਗ ਦੀ ਗੱਲ ਕਹੀ ਪਰ ਇੰਜਣ ਜਵਾਬ ਦੇ ਗਿਆ। ਉਧਰ ਇਸ ਸਬੰਧੀ ਜਦ ਪਠਾਨਕੋਟ ਲੋਕੋ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਦੇਸ ਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ੈੱਡਬੀ-66 ਫਿ ਤੋਂ ਟਰੈਕ 'ਤੇ ਚਲਾਉਣ ਲਈ ਤੇ ਅੰਮ੍ਰਿਤਸਰ ਦੀ ਲੋਕੋ 'ਚ ਖੜ੍ਹਾ ਹੈ। ਉਥੋਂ ਉਸ ਨੂੰ ਬਹੁਤ ਜਲਦ ਪਠਾਨਕੋਟ ਲਿਆਂਦਾ ਜਾਵੇਗਾ ਤੇ ਫਿਰ ਅੰਮ੍ਰਿਤਸਰ ਭੇਜਿਆ ਜਾਵੇਗਾ।  


Baljeet Kaur

Content Editor

Related News