ਲਾਪਤਾ ਹੋਏ ਨੌਜਵਾਨ ਦੀ ਜੰਗਲ ''ਚੋਂ ਲਾਸ਼ ਬਰਾਮਦ

Saturday, Feb 01, 2020 - 12:07 PM (IST)

ਲਾਪਤਾ ਹੋਏ ਨੌਜਵਾਨ ਦੀ ਜੰਗਲ ''ਚੋਂ ਲਾਸ਼ ਬਰਾਮਦ

ਪਠਾਨਕੋਟ : ਜ਼ਿਲਾ ਕਾਂਗੜਾ ਦੀ ਪੁਲਸ ਵਲੋਂ ਥਾਣਾ ਇੰਦੌਰ ਦੇ ਤਹਿਤ ਪੈਂਦੀ ਪੰਚਾਇਤ ਗਦਰਾਣਾ ਦੇ ਜੰਗਲ 'ਚੋਂ ਇਕ ਨਾਬਾਲਗ ਦੀ ਲਾਸ਼ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫਤਹਿਪੁਰ 'ਚੋਂ ਕੁਝ ਦਿਨ ਪਹਿਲਾਂ 2 ਲੜਕੇ ਅਭਿਸ਼ੇਕ (17) ਤੇ ਰਮਨ ਕੁਮਾਰ (11) 'ਚੋਂ ਰਮਨ ਕੁਮਾਰ ਲਾਪਤਾ ਹੋਏ ਸਨ, ਜਿਨ੍ਹਾਂ 'ਚੋਂ ਰਮਨ ਕੁਮਾਰ ਪੁੱਤਰ ਰਮੇਸ਼ ਸਿੰਘ ਪਿੰਡ ਘੰਡੀਰੀ ਡਾ. ਗਦਰੋਲੀ ਤਹਿਸੀਲ ਫਤਹਿਪੁਰ ਜ਼ਿਲਾ ਕਾਂਗੜਾ ਦੀ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ। ਪੁਲਸ ਵਲੋਂ ਦੂਜੇ ਲਾਪਤਾ ਹੋਏ ਲੜਕੇ ਅਭਿਸ਼ੇਕ ਦੀ ਭਾਲ ਜਾਰੀ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


author

Baljeet Kaur

Content Editor

Related News